ਕਾਂਗਰਸ ਦੇ ਕੈਂਪ 'ਚ ਚੰਨੀ ਦੇ ਨਾ ਪੁੱਜਣ ਤੋਂ ਨਿਰਾਸ਼ ਹੋਏ ਹਲਕੇ ਦੇ ਲੋਕ
ਸ੍ਰੀ ਚਮਕੌਰ ਸਾਹਿਬ 'ਚ ਪੈਂਦੇ ਮੋਰਿੰਡਾ ਦੇ ਰਾਮ ਭਵਨ 'ਚ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਕ ਕੈਂਪ ਲਗਾਇਆ
ਹਲਕਾ ਸ੍ਰੀ ਚਮਕੌਰ ਸਾਹਿਬ 'ਚ ਪੈਂਦੇ ਮੋਰਿੰਡਾ ਸ਼ਹਿਰ ਦੇ ਰਾਮ ਭਵਨ ਵਿਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕੇ ਦੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ ਇਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਕੁਝ ਰੁਝੇਵਿਆਂ ਕਾਰਨ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚ ਸਕੇ।
ਜਿਥੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਰੁਜ਼ਗਾਰ ਮੇਲੇ ਲਗਾਉਣ ਲਈ ਜਾਣੇ ਜਾਂਦੇ ਹਨ, ਉਥੇ ਅੱਜ ਉਨ੍ਹਾਂ ਦੇ ਆਪਣੇ ਹਲਕੇ ਵਿਚ ਉਨ੍ਹਾਂ ਦੀ ਗ਼ੈਰ ਹਾਜ਼ਰੀ ਲੋਕਾਂ ਨੂੰ ਕਾਫ਼ੀ ਖਟਕੀ। ਇਸ ਕੈਂਪ ਦੌਰਾਨ ਕਾਂਗਰਸੀ ਵਰਕਰ ਮੋਰਿੰਡਾ ਸ਼ਹਿਰ ਦੇ ਬਲਾਕ ਮੋਰਿੰਡਾ ਦੇ ਵਿਚੋਂ 63 ਪਿੰਡਾਂ ਦੇ 1600 ਗਰੀਬ ਪਰਵਾਰਾਂ ਦੇ ਕਾਂਗਰਸ ਸਰਕਾਰ ਵਲੋਂ ਕੱਟੀਆਂ ਗਈਆ ਸਕੀਮਾਂ ਨੂੰ ਦੁਆਰਾ ਚਾਲੂ ਕਰਨ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਹੀ ਨਜ਼ਰ ਆਏ।
ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਵੀ ਪਹੁੰਚੇ ਹੋਏ ਸਨ, ਜੋ ਲੋਕਾਂ ਤੋਂ ਫ਼ਾਰਮ ਭਰਵਾ ਕੇ ਰੱਖ ਰਹੇ ਸਨ। ਹਾਜ਼ਰ ਲੋਕਾਂ ਨੇ ਕਿਹਾ ਕਾਂਗਰਸ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਣਕ-ਦਾਲ ਦੇ ਨਾਲ-ਨਾਲ ਚੀਨੀ ਅਤੇ ਚਾਹਪੱਤੀ ਵੀ ਦਿਤੀ ਜਾਵੇਗੀ ਪਰ ਲੋਕ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਅਜਿਹਾ ਕੁਝ ਨਹੀਂ ਹੋਇਆ। ਲੋਕ ਇਸ ਤੋਂ ਨਿਰਾਸ਼ ਨਜ਼ਰ ਆ ਰਹੇ ਸਨ।
ਹਲਕੇ 'ਚ ਸੈਂਕੜੇ ਲੋੜਵੰਦ ਅਤੇ ਗਰੀਬ ਲੋਕਾਂ ਦੀਆਂ ਸਕੀਮਾਂ 'ਤੇ ਕੱਟ ਮਾਰ ਦਿੱਤਾ ਗਿਆ ਹੈ। ਇਥੇ ਦੱਸਣ ਵਾਲੀ ਗੱਲ ਇਹ ਹੈ ਕਿ ਅਮੀਰ ਲੋੜਵੰਦ ਲੋਕਾਂ ਦੀਆਂ ਸਕੀਮਾਂ ਅੱਜ ਵੀ ਚਾਲੂ ਹਨ, ਜੋ ਗਰੀਬ ਲੋਕਾਂ ਦੀਆਂ ਸਹੂਲਤਾਂ ਦਾ ਲਾਭ ਲੈ ਰਹੇ ਹਨ।