ਪੰਜਾਬ ਸਰਕਾਰ ਨੇ ਹੁੱਕਾ ਬਾਰ 'ਤੇ ਸਥਾਈ ਤੌਰ 'ਤੇ ਪਾਬੰਦੀ ਲਗਾਈ
ਪੰਜਾਬ ਸਰਕਾਰ ਨੇ ਹੁੱਕਾ ਬਾਰ 'ਤੇ ਸਥਾਈ ਤੌਰ 'ਤੇ ਪਾਬੰਦੀ ਲਗਾਈ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁੱਕਾ ਬਾਰ ਨੂੰ ਹਰ ਦੋ ਮਹੀਨੇ ਬਾਅਦ ਅਸਥਾਈ ਹੁਕਮ ਜਾਰੀ ਕਰਨ ਦੀ ਬਜਾਏ ਸੂਬੇ ਵਿਚਲੇ ਹੁੱਕਾ ਬਾਰਜ਼ ਉੱਪਰ ਸਥਾਈ ਤੌਰ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਸੂਬੇ ਦੇ ਮਹਾਨਗਰਾਂ ਵਿਚ ਹੁੱਕਾ ਬਾਰਾਂ ਵਿਚ ਨੌਜਵਾਨਾਂ ਵਲੋਂ ਨਸ਼ਾ ਕਰਨ ਦੀਆਂ ਕਈ ਖ਼ਬਰਾਂ ਸਾਹਮਣੇ ਆ ਚੁੱਕੀਆ ਹਨ। ਪਿਛਲੇ ਸਮੇਂ ਦੌਰਾਨ ਪੁਲਿਸ ਵਲੋਂ ਕਈ ਹੁੱਕਾ ਬਾਰਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਸੀ, ਜਿਸ ਦੌਰਾਨ ਕਈ ਮੁੰਡੇ ਕੁੜੀਆਂ ਨੂੰ ਨਸ਼ੇ ਦੀ ਹਾਲਤ ਵਿਚ ਫੜਿਆ ਗਿਆ ਸੀ।
ਹੁੱਕਾ ਬਾਰਜ਼ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਨੌਜਵਾਨਾਂ ਵਿਚ ਵਧ ਰਹੀ ਨਸ਼ੇ ਦੀ ਲਤ ਨੂੰ ਠੱਲ੍ਹ ਪਏਗੀ।
ਦੇਖਣ ਵਿਚ ਆਇਆ ਹੈ ਕਿ ਕਈ ਅਮੀਰ ਘਰਾਂ ਦੇ ਬੱਚੇ ਇਨ੍ਹਾਂ ਹੁੱਕਾ ਬਾਰਜ਼ ਵਿਚ ਜਾ ਕੇ ਨਸ਼ਿਆਂ ਦੀ ਵਰਤੋਂ ਕਰਦੇ ਸਨ। ਪੁਲਿਸ ਪਿਛਲੇ ਸਮੇਂ ਦੌਰਾਨ ਹੁੱਕਾ ਬਾਰਜ਼ 'ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਨਸ਼ਾ ਆਦਿ ਬਰਾਮਦ ਕਰ ਚੁੱਕੀ ਹੈ।