ਅਮਰਗੜ੍ਹ ਦੀ ਵਿਦਿਆਰਥਣ ਚਾਰੂ ਸ਼ਰਮਾ ਨੂੰ ਕੈਨੇਡਾ ਯੂਨੀਵਰਸਿਟੀ ਤੋਂ ਫ਼ੈਲੋਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸ ਨੂੰ 1500 ਕੈਨੇਡੀਅਨ ਡਾਲਰ ਹਰ ਮਹੀਨੇ ਫ਼ੈਲੋਸ਼ਿਪ ਪ੍ਰਾਪਤ ਹੋਵੇਗੀ। 

GIRL

ਅਮਰਗੜ੍ਹ(ਮਨਜੀਤ ਸਿੰਘ ਸੋਹੀ) : ਪੀ.ਏ.ਯੂ ਤੋਂ 2020 ’ਚ ਗਰੈਜੁਏਸ਼ਨ ਕਰਨ ਵਾਲੀ ਅਮਰਗੜ੍ਹ ਦੀ ਵਿਦਿਆਰਥਣ ਚਾਰੂ ਸ਼ਰਮਾ ਪੁੱਤਰੀ ਘਣਸ਼ਾਮ ਦਾਸ ਸ਼ਰਮਾ ਨੂੰ ਕੈਨੇਡਾ ਦੀ ਮੈਨੀਟੋਬਾ ਯੂਨੀਵਰਸਿਟੀ ਤੋਂ ਫ਼ੈਲੋਸ਼ਿਪ ਹਾਸਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਜੁਨੇਜਾ ਨੇ ਦੱਸਿਆ ਕਿ ਚਾਰੂ ਸ਼ਰਮਾ ਨੂੰ ਇਹ ਫ਼ੈਲੋਸ਼ਿਪ ਕੀਟ ਵਿਗਿਆਨ ਦੇ ਵਿਸ਼ੇ ਵਿਚ ਮਾਸਟਰਜ਼ ਦੀ ਪੜ੍ਹਾਈ ਜਾਰੀ ਰੱਖਣ ਲਈ ਦਿੱਤੀ ਗਈ ਹੈ, ਉਹ ਮੈਨੀਟੋਬਾ ਯੂਨੀਵਰਸਿਟੀ ਵਿਚ ਅਪਣਾ ਪ੍ਰਾਜੈਕਟ ਡਾ. ਆਰ.ਡਬਲਿਊ. ਕੁਰੀ ਦੀ ਨਿਗਰਾਨੀ ਹੇਠ ਸ਼ਹਿਦ ਮੱਖੀ ਕਾਲੋਨੀਆਂ ਵਿਚ ਵੈਰੋਆ ਮਾਈਟ ਦੀ ਰੋਕਥਾਮ ਲਈ ਆਕਸੈਲਿਕ ਐਸਿਡ ਦੀ ਵਰਤੋਂ ਸਬੰਧੀ ਪੂਰਾ ਕਰੇਗੀ, ਜਿਸ ਲਈ ਉਸ ਨੂੰ 1500 ਕੈਨੇਡੀਅਨ ਡਾਲਰ ਹਰ ਮਹੀਨੇ ਫ਼ੈਲੋਸ਼ਿਪ ਪ੍ਰਾਪਤ ਹੋਵੇਗੀ। 

ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਡੀਨ ਖੇਤੀਬਾੜੀ ਕਾਲਜ ਡਾ. ਕੇ.ਐਸ. ਥਿੰਦ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਚਾਰੂ ਸ਼ਰਮਾ ਦੀ ਇਸ ਪ੍ਰਾਪਤੀ ਲਈ ਵਧਾਈ ਦਿਤੀ। ਇਸ ਮੌਕੇ ਡਾ. ਸੇਵਾ ਰਾਮ ਭੁਪਿੰਦਰ ਸਿੰਘ ਫੁੱਲਾਂ ਵਾਲੇ ਲਾਂਗੜੀਆਂ ਡਾ. ਕਰਨ ਸ਼ਰਮਾ, ਅਸ਼ਵਨੀ ਬਿੱਟੂ, ਸੁਰਜੀਤ ਸਿੰਘ, ਨਵਦੀਪ ਸ਼ਰਮਾ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਸ਼ਰਮਾ ਪ੍ਰਵਾਰ ਨੂੰ ਵਧਾਈ ਦਿਤੀ।