ਬਰਨਾਲਾ: ਚੋਰਾਂ ਨੇ ਉਡਾਏ ਅਕਾਲ ਅਕੈਡਮੀ 'ਚੋਂ 30 ਲੱਖ 25 ਹਜ਼ਾਰ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਵੱਖੋ ਵੱਖਰੀਆਂ ਟੀਮਾਂ ਰਾਹੀਂ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ

Thieves stole Rs 30 lakh 25 thousand from Akal Academy

ਬਰਨਾਲਾ (ਧਰਮਿੰਦਰ ਸਿੰਘ ਧਾਲੀਵਾਲ) ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਦੇ ਚਲਦਿਆਂ ਚੋਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋ ਚੁੱਕੇ ਹਨ ਕਿ ਚੋਰ ਸਿੱਖਿਆ ਸੰਸਥਾਵਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਦਾ ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਸਿੱਖਿਆ ਸੰਸਥਾ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਅਕਾਲ ਅਕੈਡਮੀ ਟੱਲੇਵਾਲ ਦੇ ਦਫ਼ਤਰ ਵਿੱਚੋਂ 30 ਲੱਖ 25 ਹਜ਼ਾਰ ਦੀ ਨਗਦੀ ਚੋਰੀ ਕਰਕੇ  ਕਰ ਕੇ ਚੋਰ ਰਫੂ ਚੱਕਰ  ਹੋ ਗਏ।

ਚੋਰੀ ਦੀ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਮੇਨ ਦਰਵਾਜ਼ਾ ਅੱਜ ਸਵੇਰੇ ਖੋਲ੍ਹਣ ਲੱਗੇ ਤਾਂ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਅਕੈਡਮੀ ਦੇ ਪ੍ਰਬੰਧਕਾਂ ਨੇ ਜਦੋਂ ਵੇਖਿਆ ਤਾਂ ਦਫ਼ਤਰ ਨੂੰ ਲੱਗਿਆ ਜਿੰਦਰਾ ਤੋੜਿਆ ਪਿਆ ਸੀ। ਦਫ਼ਤਰ ਅੰਦਰ ਪਈਆਂ ਅਲਮਾਰੀਆਂ  ਵਿੱਚੋਂ ਵੱਡੇ ਪੱਧਰ ਤੇ ਫਰੋਲਾ ਫਰਾਲੀ ਕਰਨ ਤੋਂ ਬਾਅਦ ਚੋਰ ਅਲਮਾਰੀ ਵਿਚੋਂ  ਪਈ ਨਗਦੀ  30 ਲੱਖ 25 ਹਜ਼ਾਰ ਰੁਪਏ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ।

 31 ਮਾਰਚ ਨੂੰ ਮੁੱਖ ਰੱਖਦਿਆਂ ਸਿੱਖਿਆ ਸੰਸਥਾ ਵੱਲੋ ਲੈਂਣ-ਦੇਣ ਅਤੇ ਸਕੂਲੀ ਬੱਚਿਆਂ ਦੀ ਫੀਸ ਦੇ ਇਕੱਤਰ ਪੈਸੇ ਦੀ ਰੱਖੇ ਸੀ ਜੋ ਚੋਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਪ੍ਰਸ਼ਾਸਨ ਇਸ ਵੱਡੀ ਚੋਰੀ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਚੋਰੀ ਦੀ ਘਟਨਾ ਤੇ ਬੋਲਦਿਆਂ ਡੀ.ਐੱਸ.ਪੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੇ ਪੱਧਰ ਤੇ ਪੁਲਿਸ ਵੱਲੋਂ ਵੱਖੋ ਵੱਖਰੀਆਂ ਟੀਮਾਂ ਰਾਹੀਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਵੀ ਲਈ  ਜਾ ਰਹੀ ਹੈ ਅਤੇ ਜਲਦ ਹੀ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਸਿੱਖਿਆ ਸੰਸਥਾ ਵੱਡੇ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਉਂਦੀ ਆ ਰਹੀ ਹੈ ਪਿੰਡ ਟੱਲੇਵਾਲ ਦੀ ਸਮੂਹ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਦੀ ਡੂੰਘਾਈ ਲਈ ਜਾਂਚ ਵਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।