ਆਓ 'ਪੰਜਾਬ ਫਾਇਲਜ਼ ਬਾਰੇ ਗੱਲ ਕਰੀਏ - ਰਵੀ ਸਿੰਘ ਖ਼ਾਲਸਾ
'10, 000 ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ।'
Ravi Singh Khalsa
ਚੰਡੀਗੜ੍ਹ : ਹਾਲ ਹੀ ਵਿਚ ਕਸ਼ਮੀਰੀ ਪੰਡਿਤਾਂ ਦਾ ਦਰਦ ਬਿਆਨਦੀ ਇੱਕ ਫ਼ਿਲਮ ਆਈ ਹੈ ਜਿਸ ਦਾ ਨਾਮ ਹੈ 'ਦਿ ਕਸ਼ਮੀਰ ਫਾਇਲਜ਼'। ਇਸ ਫ਼ਿਲਮ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕਈ ਲੋਕਾਂ ਵਲੋਂ ਵਿਰੋਧ ਵੀ ਹੋ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਵਿਚ ਸਿੱਖਾਂ ਅਤੇ ਮੁਸਲਿਮ ਭਾਈਚਾਰੇ ਦੇ ਪੱਖ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਦੇ ਚਲਦੇ ਹੀ ਹੁਣ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਸਲਾ ਨੇ ਇੱਕ ਟਵੀਟ ਕੀਤਾ ਹੈ ਅਤੇ ਪੰਜਾਬ ਵਲੋਂ ਝੱਲੇ ਦਰਦ ਦੀ ਯਾਦ ਦਿਵਾਈ ਹੈ।
ਰਵੀ ਸਿੰਘ ਖਾਲਸਾ ਨੇ ਲਿਖਿਆ, ''1980 ਤੋਂ 1990 ਦੇ ਦਹਾਕੇ ਤੱਕ ਪੰਜਾਬ ਵਿਚ ਕਾਨੂੰਨ ਦੇ ਰਾਜ ਖ਼ਤਮ ਕਰ ਦਿੱਤਾ ਗਿਆ ਅਤੇ ਭਾਰਤੀ ਸੁਰੱਖਿਆ ਬਲਾਂ ਵਲੋਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿਚ ਕਤਲ ਅਤੇ ਲਾਪਤਾ ਹੋਣਾ ਪੰਜਾਬ ਭਰ ਵਿਚ ਇਕ ਨਿਯਮ ਬਣ ਗਿਆ। 10, 000 ਤੋਂ ਵੱਧ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ। ਆਓ ਸੂਬੇ ਵਲੋਂ ਸਪਾਂਸਰ ਸਮੂਹਿਕ ਕਤਲੇਆਮ ਬਾਰੇ ਗੱਲ ਕਰੀਏ!''