Jalalabad News: ASI ਜਰਨੈਲ ਸਿੰਘ ਦਾ ਜਲਾਲਾਬਾਦ ’ਚ ਕੀਤਾ ਗਿਆ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਇਸ ਦੁੱਖ ਦੀ ਘੜੀ ਮੌਕੇ ਰਿਸ਼ਤੇਦਾਰਾਂ ਸਿਆਸੀ ਲੀਡਰ ਪੁਲਿਸ ਅਧਿਕਾਰੀਆਂ ਵੱਲੋਂ ਅੰਤਿਮ ਸਸਕਾਰ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 

ASI General cremated with state honours in Jalalabad

 

Jalalabad News: ਬੀਤੇ ਦਿਨੀਂ ਥਾਣਾ ਸਿਟੀ ਜਲਾਲਾਬਾਦ ਵਿੱਚ ਬਤੌਰ ASI ਜਰਨੈਲ ਸਿੰਘ ਸਥਾਨਕ ਗੋਬਿੰਦ ਨਗਰੀ ਵਿਖੇ ਕੇਸ ਦੇ ਮਾਮਲੇ ਵਿੱਚ ਬਿਆਨ ਕਲਮਬੰਦ ਕਰਨ ਲਈ ਗਏ ਤਾਂ ਅਚਾਨਕ ਉਹਨਾਂ ਦੀ ਸਿਹਤ ਵਿਗੜਨ ਨਾਲ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। 

ਜਿਨ੍ਹਾਂ ਦੀ ਅੱਜ ਅੰਤਿਮ ਸਸਕਾਰ ਜਲਾਲਾਬਾਦ ਦੇ ਜੀਵ ਭਵਨ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਮੌਕੇ ਰਿਸ਼ਤੇਦਾਰਾਂ ਸਿਆਸੀ ਲੀਡਰ ਪੁਲਿਸ ਅਧਿਕਾਰੀਆਂ ਵੱਲੋਂ ਅੰਤਿਮ ਸਸਕਾਰ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 

ਇਸ ਮੌਕੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ,  ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸਾਬਕਾ ਜੰਗਲਾਤ ਮੰਤਰੀ ਹਸ ਰਾਜ ਜੋਸਣ ਤੋਂ ਇਲਾਵਾ ਰਿਸ਼ਤੇਦਾਰਾਂ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ।