Ludhiana News: ਚੋਰਾਂ ਨੇ ਕੀਤੀ ਹੱਦ ਪਾਰ, ਦੇਰ ਰਾਤ ਪੈਲੇਸ ਵਿਚੋਂ ਕੰਮ ਕਰ ਕੇ ਵਾਪਸ ਆ ਰਹੇ ਵੇਟਰ ਤੋਂ ਖੋਹਿਆ ਮੋਟਰਸਾਈਕਲ
Ludhiana News: ਲੁਟੇਰੇ ਉਸ ਦਾ ਮੋਬਾਈਲ, ਬਾਈਕ ਅਤੇ 800 ਰੁਪਏ ਲੁੱਟ ਕੇ ਲੁਧਿਆਣਾ ਵੱਲ ਹੋਏ ਫ਼ਰਾਰ
Ludhiana jagraon Waiter bike robber news in punjabi : ਲੁਧਿਆਣਾ ਦੇ ਜਗਰਾਓਂ 'ਚ ਲੁਟੇਰਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਗਹੌਰ ਨੇੜੇ ਦਾ ਹੈ, ਜਿੱਥੇ 6 ਨਕਾਬਪੋਸ਼ ਲੁਟੇਰਿਆਂ ਨੇ ਇੱਕ ਵੇਟਰ ਨੂੰ ਲੁੱਟ ਲਿਆ। ਪੀੜਤ ਸੁਖਰਾਜ ਸਿੰਘ ਦੇਵਤਵਾਲ ਦਾ ਰਹਿਣ ਵਾਲਾ ਹੈ। ਸੁਖਰਾਜ ਰਾਤ ਕਰੀਬ 11 ਵਜੇ ਅੱਪਰਾ ਪੈਲੇਸ ਮੁੱਲਾਪੁਰ ਤੋਂ ਕੰਮ ਖ਼ਤਮ ਕਰਕੇ ਘਰ ਪਰਤ ਰਿਹਾ ਸੀ। ਦੋ ਬਾਈਕ ਸਵਾਰ ਛੇ ਨਕਾਬਪੋਸ਼ ਲੁਟੇਰੇ ਜੀ.ਟੀ.ਰੋਡ ਤੋਂ ਪਿੰਡ ਗਹੌਰ ਨੂੰ ਆ ਰਹੇ ਸਨ। ਉਨ੍ਹਾਂ ਨੇ ਸੁਖਰਾਜ ਨੂੰ ਹਥਿਆਰ ਦਿਖਾ ਕੇ ਧਮਕੀਆਂ ਦਿੱਤੀਆਂ। ਲੁਟੇਰੇ ਉਸ ਦਾ ਮੋਬਾਈਲ, ਬਾਈਕ ਅਤੇ 800 ਰੁਪਏ ਲੁੱਟ ਕੇ ਲੁਧਿਆਣਾ ਵੱਲ ਫ਼ਰਾਰ ਹੋ ਗਏ।
ਪੀੜਤ ਨੇ ਦਾਖਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਜਗਰਾਉਂ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਸੂਰਜ ਛਿਪਣ ਤੋਂ ਬਾਅਦ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਗਿਆ ਹੈ।
ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਵਾਸੀ ਰਾਤ ਨੂੰ ਸੈਰ ਕਰਨ ਤੋਂ ਵੀ ਡਰਦੇ ਹਨ। ਪੁਲਿਸ ਹਾਲੇ ਤੱਕ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋਈਆਂ ਕਈ ਵਾਰਦਾਤਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਜਿਸ ਕਾਰਨ ਲੁਟੇਰਿਆਂ ਦਾ ਮਨੋਬਲ ਵਧਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਨੰਬਰ ਦੇ ਬਾਈਕ ਸਵਾਰ ਪੁਲੀਸ ਚੌਕੀ ਤੋਂ ਆਸਾਨੀ ਨਾਲ ਲੰਘ ਰਹੇ ਹਨ। ਪੁਲੀਸ ਇਨ੍ਹਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ।