ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪਠਾਨਕੋਟ ਵਿਚ ਹਾਈ ਅਲਰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਮਿਆਲ ਸੈਕਟਰ ਵਿਚ ਐਤਵਾਰ ਰਾਤ ਫੌਜ ਦੀ ਵਰਦੀ 'ਚ ਵੇਖੇ ਗਏ ਵਿਅਕਤੀ  ਫਿਦਾਈਨ ਗੁਟ ਦੇ ਮੈਂਬਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ

search

 


 ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਦੇਰ ਰਾਤ ਵੇਖੇ ਗਏ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਕੁੱਝ ਦਿਨ ਪਹਿਲਾਂ ਐਤਵਾਰ ਨੂੰ ਬਮਿਆਲ ਸੈਕਟਰ ਵਿਚ ਵੇਖਿਆ ਗਿਆ ਸੀ ।  ਬਮਿਆਲ ਸੈਕਟਰ ਵਿਚ ਐਤਵਾਰ ਰਾਤ ਫੌਜ ਦੀ ਵਰਦੀ 'ਚ ਵੇਖੇ ਗਏ ਵਿਅਕਤੀ  ਫਿਦਾਈਨ ਗੁਟ ਦੇ ਮੈਂਬਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਪੰਜਾਬ ਪੁਲਿਸ  ਦੇ ਖ਼ੁਫ਼ੀਆ ਵਿਭਾਗ ਵਲੋਂ ਦਿਤੀ ਗਈ ਜਾਣਕਾਰੀ ਵਿਚ ਵੀ ਇਹ ਸ਼ੱਕ ਸਾਫ਼ ਕੀਤਾ ਗਿਆ  ਹੈ । ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਸਰਚ ਆਪਰੇਸ਼ਨ ਦੀ ਕਾਰਵਾਈ ਤੇਜ਼ ਕਰ ਦਿਤੀ ਹੈ |


 ਆਈ.ਜੀ. ਬਾਰਡਰ ਜ਼ੋਨ ਐੱਸ.ਪੀ.ਐੱਸ. ਪਰਮਾਰ ਨੇ ਕਿਹਾ ਕਿ 3 - 4 ਦਿਨਾਂ ਤੋਂ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਮਿਲ ਰਹੀ ਹੈ ।  ਅਜਿਹੇ ਵਿਚ ਹਾਈਅਲਰਟ ਕਰ ਦਿਤਾ ਹੈ ਅਤੇ ਛਾਣ ਬੀਣ ਜਾਰੀ ਹੈ ।  ਹਾਲਾਂਕਿ ਅਜੇ ਤੱਕ ਕੁੱਝ ਮਿਲਿਆ ਨਹੀਂ ਹੈ ।  ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਏਅਰਬੇਸ 'ਤੇ 2016 ਵਿਚ ਹਮਲਾ ਹੋ ਚੁੱਕਿਆ ਹੈ ।  ਉਸ ਸਮੇਂ ਪਾਕਿਸ‍ਤਾਨੀ ਆਤੰਕੀ ਏਅਰਬੇਸ ਦੇ ਅੰਦਰ ਦਾਖਿਲ ਹੋ ਗਏ ਸਨ ਅਤੇ  ਕਈ ਦਿਨਾਂ ਦੀ ਕਾਰਵਾਈ  ਦੇ ਬਾਅਦ ਉਨ੍ਹਾਂ ਨੂੰ ਮਾਰ ਦਿਤਾ ਸੀ ।