ਅਕਾਲੀ ਬਣਨ ਤੋਂ ਪਹਿਲਾਂ ਜਗਮੀਤ ਬਰਾੜ ਨੇ ਕੱਢੀਆਂ ਸਨ ਕੈਪਟਨ ਅੱਗੇ ਲੇਲੜ੍ਹੀਆਂ
ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ...
Captain Amrinder singh and Jagmeet Brar
ਚੰਡੀਗੜ੍ਹ : ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਗਮੀਤ ਬਰਾੜ ਇਕ ਮੌਕਾ ਪ੍ਰਸਤ ਇਨਸਾਨ ਹੈ ਅਤੇ ਸੱਤਾ ਦੀ ਲਾਲਸਾ ਉਸਨੂੰ ਅਕਾਲੀਆਂ ਕੋਲ ਲੈ ਗਈ ਹੈ ਨਾਲ ਹੀ ਉਨ੍ਹਾਂ ਨੇ ਕੁਝ ਸਬੂਤ ਵੀ ਪੇਸ਼ ਕੀਤੇ ਜਿਨ੍ਹਾਂ ਵਿਚ ਜਗਮੀਤ ਬਰਾੜ ਵੱਲੋਂ ਕੈਪਟਨ ਨੂੰ ਮਿਲਣ ਲਈ ਲੇਲੜ੍ਹੀਆਂ ਕੱਢੀਆਂ ਜਾ ਰਹੀਆਂ ਹਨ।