ਕੋਰੋਨਾ ਵਾਇਰਸ : ਪੰਜਾਬ ’ਚ ਮੌਤਾਂ ਦੀ ਗਿਣਤੀ ਹੋਈ 16
ਸੱਭ ਤੋਂ ਵੱਧ ਚਾਰ ਮੌਤਾਂ ਲੁਧਿਆਣਾ ਵਿਚ, ਕੁੱਲ ਮਾਮਲਿਆਂ ਦੀ ਗਿਣਤੀ 234 ਤਕ ਪਹੁੰਚੀ
ਚੰਡੀਗੜ੍ਹ, 18 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹÄ ਲੈ ਰਿਹਾ। ਲੁਧਿਆਣਾ ਦੇ ਇਕ ਏ.ਸੀ.ਪੀ. ਅਨਿਲ ਕੋਹਲੀ ਦੀ ਮੌਤ ਬਾਅਦ ਹੁਣ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਬੀਤੇ ਦਿਨÄ ਲੁਧਿਆਣਾ ਵਿਚ ਕਾਨੂੰਗੋ ਦੀ ਮੌਤ ਹੋਈ ਸੀ, ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ ਇਹ ਚੌਥੀ ਮੌਤ ਹੈ। ਰਾਜ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਪਿਛਲੇ 24 ਘੰਟਿਆਂ 3 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 234 ਤਕ ਪਹੁੰਚ ਗਈ ਹੈ। ਇਕੋ ਦਿਨ ਪਟਿਆਲਾ ਜ਼ਿਲ੍ਹੇ ਵਿਚ 15 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 9 ਪਟਿਆਲਾ ਸਿਟੀ ਅਤੇ 6 ਰਾਜਪੁਰਾ ਦੇ ਹਨ। ਇਸ ਤਰ੍ਹਾਂ ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 26 ਹੋ ਗਈ ਹੈ। ਕੁੱਲ 616 ਸ਼ੱਕੀ ਕੇਸਾਂ ਵਿਚ 5354 ਦੀ ਰੀਪੋਰਟ ਨੇਗੈਟਿਵ ਆਈ ਹੈ ਅਤੇ ਹਾਲੇ 594 ਸ਼ੱਕੀ ਕੇਸਾਂ ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ। 31 ਮਰੀਜ਼ ਇਲਾਜ ਬਾਅਦ ਹੁਣ ਤਕ ਠੀਕ ਵੀ ਹੋਏ ਹਨ। ਇਸ ਸਮੇਂ ਇਕ ਮਰੀਜ਼ ਵੈਂਟੀਲੇਟਰ ਉਤੇ ਵੀ ਹੈ।