ਰਾਤ ਦੇ ਸਮੇਂ ਚਾਕੂ ਦੀ ਨੋਕ ਤੇ ਪੱਤਰਕਾਰ ਤੋਂ ਨਕਦੀ ਲੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਫ਼ੀਊ ਦੇ ਚਲਦੇ ਚੰਡੀਗੜ੍ਹ ਤੇ ਮੋਹਾਲੀ ਦੀ ਜਬਰਦਸਤ ਪੁਲਿਸ ਨਾਕਾਬੰਦੀ ਦੇ ਬਾਵਜੂਦ ਬੀਤੀ  ਦੇਰ ਰਾਤ ਡਿਊਟੀ ਤੋਂ ਘਰ ਪਰਤ ਰਹੇ ਸੀਨੀਅਰ ਪਤਰਕਾਰ

File Photo

ਚੰਡੀਗੜ੍ਹ, 18 ਅਪ੍ਰੈਲ (ਸਪੋਕਸਮੈਨ ਸਮਾਚਾਰ): ਕਰਫ਼ੀਊ ਦੇ ਚਲਦੇ ਚੰਡੀਗੜ੍ਹ ਤੇ ਮੋਹਾਲੀ ਦੀ ਜਬਰਦਸਤ ਪੁਲਿਸ ਨਾਕਾਬੰਦੀ ਦੇ ਬਾਵਜੂਦ ਬੀਤੀ  ਦੇਰ ਰਾਤ ਡਿਊਟੀ ਤੋਂ ਘਰ ਪਰਤ ਰਹੇ ਸੀਨੀਅਰ ਪਤਰਕਾਰ ਗੁਰ ਉਪਦੇਸ਼ ਭੁੱਲਰ ਤੋਂ ਦੋ ਮੋਟਰਸੀਕਲੇ ਸਵਾਰਾਂ ਨੇ ਚਾਕੂ ਦੀ ਨੋਕ ਤੇ ਨਗਦੀ ਲੁੱਟ ਲਈ। ਇਹ ਘਟਨਾ ਸੈਕਟਰ 45-46 ਦੀਆਂ ਲਾਈਟਾਂ ਵਲੋਂ ਪੀ ਸੀ ਏ ਸਟੇਡੀਅਮ ਵਲ ਜਾਂਦੀ ਚੰਡੀ ਗੜ੍ਹ -ਮੋਹਾਲੀ ਦੀ ਹੱਦ ਤੇ ਲਗੇ ਨਾਕਿਆ ਤੋਂ ਪਿੱਛੇ ਮੁੱਖ ਸੜਕ ਤੇ ਰਿਹਾਇਸ਼ੀ ਕਾਲੋਨੀਆਂ ਨੇੜੇ ਵਾਪਰੀ।

ਜਿਥੇ  ਪਿੱਛੇ ਤੋਂ ਹੀ ਆ ਰਹੇ ਦੋ ਸਿਰੋਂ ਮੋਨੇ 2 ਬਿਨਾ ਹੈਲਮਟ ਵਾਲੇ ਮੋਟਰਸਾਈਕਲ ਸਵਾਰਾਂ ਪਤਰਕਾਰ ਨੂੰ ਰਾਹ ਚ ਰੋਕਕੇ ਪਹਿਲਾ ਜੀਰਕਪੁਰ ਦਾ ਰਸਤਾ ਪੁੱਛਿਆ ਤੇ ਇਸੇ ਦੌਰਾਨ ਚਾਕੂ ਦਿਖਾ ਕੇ ਜੇਬ ਚ ਬਟੂਆ ਕੱਢ ਲਿਆ।ਇਸ ਚ 2200 ਰੁਪਏ ਸਨ ਜੋ ਉਹ ਲਕੇ ਵਾਪਿਸ ਚੰਡੀਗੜ੍ਹ ਵਲ ਨੂੰ ਹੀ ਪਰਤ ਗਏ ਇਸੇ ਦੌਰਾਨ ਅਚਾਨਕ  ਗਸ਼ਤ ਕਰਦੀ ਪੁਲਿਸ ਦੀ ਗੱਡੀ ਭੀ ਪਹੁੰਚੀ ਜਿਸ ਵਲੋਂ ਤੁਰੰਤ ਹਰਕਤ ਚ ਆਉਂਦੀਆਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਪਰ ਉਹ ਭੱਜਣ ਚ ਕੰਜਬ ਰਹੇ।ਪੁਲਿਸ ਇਨਾ ਦੀ ਤਲਾਸ਼ ਚ ਲਾਏਗੀ ਹੋਈ ਹੈ।