ਅੰਮਿ੍ਤਸਰ ਵਿਚ ਹੋਈ ਕਿਸਾਨ-ਮਜ਼ਦੂਰਾਂ ਦੀ ਮਹਾਂ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਅੰਮਿ੍ਤਸਰ ਵਿਚ ਹੋਈ ਕਿਸਾਨ-ਮਜ਼ਦੂਰਾਂ ਦੀ ਮਹਾਂ ਰੈਲੀ

image

image

image


ਮੰਗਾਂ ਦੀ ਪੂਰਤੀ ਤਕ ਬੇਸ਼ੱਕ 2024 ਤਕ ਸੰਘਰਸ਼ ਕਰਨਾ ਪਵੇ, ਕੀਤਾ ਜਾਵੇਗਾ : ਪੰਧੇਰ

ਅੰਮਿ੍ਤਸਰ, 18 ਅਪ੍ਰੈਲ (ਸੁਰਜੀਤ ਸਿੰਘ ਖ਼ਾਲਸਾ, ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੰਮਿ੍ਤਸਰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਅਤੇ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਸਮੇਤ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ  ਸਮਰਪਤ ਮਹਾਂ ਰੈਲੀ ਕਰ ਕੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ  ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਕਾਲੇ ਕਾਨੂੰਨਾਂ ਵਿਰੁਧ ਅੰਦੋਲਨ ਹੋਰ ਤਿੱਖਾ ਕਰਨ ਦਾ ਅਹਿਦ ਲਿਆ | ਮਹਾਂ ਰੈਲੀ ਨੂੰ  ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜੱਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦੀ ਆੜ ਵਿਚ ਦਿੱਲੀ ਮੋਰਚੇ ਨੂੰ  ਜਬਰੀ ਚੁਕਵਾਉਣ ਦੇ ਸੁਪਨੇ ਦੇਖ ਰਹੀ ਹੈ, ਇਹ ਕਿਸਾਨ-ਮਜ਼ਦੂਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ |
ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ, ਮੁਦਰਾ ਕੋਸ਼ ਫ਼ੰਡ, ਵਰਲਡ ਬੈਂਕ ਦੀ ਨੀਤੀ ਨੂੰ  ਲਾਗੂ ਕਰਨ ਲਈ ਬਜ਼ਿੱਦ ਹੈ ਤੇ ਖੇਤੀ ਮੰਡੀ ਤੇ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ |