ਸਿੱਖ ਪੁਲਿਸ ਮੁਲਾਜ਼ਮ ਨੇ ਅਪਾਹਜ ਔਰਤ ਨੂੰ ਮੋਢਿਆਂ ’ਤੇ ਚੁਕ ਕੇ ਟਿਕਟ ਬੁਕਿੰਗ ਸੈਂਟਰ ’ਤੇ ਛਡਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾ ਨੂੰ ਸਲਾਮ

Sikh police officer

ਲੁਧਿਆਣਾ (ਆਰ.ਪੀ ਸਿੰਘ): ਸਿੱਖ ਪੁਲਿਸ ਮੁਲਾਜ਼ਮ ਦੀ ਦਰਿਆਦਿਲੀ ਤੁਹਾਡੇ ਵੀ ਦਿਲ ਨੂੰ ਛੂਹ ਜਾਵੇਗੀ ਅਤੇ ਸੈਲਿਊਟ ਕਰਨ ਨੂੰ ਦਿਲ ਕਰੇਗਾ। ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਿਸ ਮੁਲਾਜ਼ਮ ਅਪਾਹਿਜ ਔਰਤ ਨੂੰ ਅਪਣੇ ਮੋਢਿਆਂ ’ਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿਚ ਛੱਡ ਕੇ ਆਉਂਦਾ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਉਪਰ ਪੁਲਿਸ ਅਧਿਕਾਰੀ ਵਲੋਂ ਔਰਤ ਦੀ ਮਦਦ ਕੀਤੀ ਜਾ ਰਹੀ ਹੈ। 

 

ਸ਼ਕਲ ਸੂਰਤ ਤੋਂ ਸਖ਼ਤ ਦਿਖਾਈ ਦੇਣ ਵਾਲੇ ਸਿੱਖ ਪੁਲਿਸ ਮੁਲਾਜ਼ਮ ਦਾ ਨਰਮ ਦਿਲ ਉਸ ਸਮੇਂ ਵਿਖਾਈ ਦਿੰਦਾ ਹੈ ਜਦੋਂ ਉਹ ਇਕ ਅਪਾਹਿਜ ਔਰਤ ਜਿਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਨੂੰ ਅਪਣੇ ਮੋਢਿਆਂ ਉੱਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿਚ ਛੱਡ ਕੇ ਆਉਂਦਾ ਹੈ

ਅਤੇ ਜਦੋਂ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ ਜਦੋਂ ਵੀ ਕਿਸੇ ਬਜ਼ੁਰਗ ਜਾਂ ਜ਼ਰੂਰਤਮੰਦ ਨੂੰ ਵੇਖਦੇ ਹਨ ਤਾਂ ਮਦਦ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਹਰ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ।