ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁਹਾਲੀ ਤਹਿਸੀਲ 'ਚ ਅਚਾਨਕ ਮਾਰੀ ਰੇਡ, ਮੁਲਾਜ਼ਮਾਂ ਨੂੰ ਯਾਦ ਕਰਵਾਈ ਡਿਊਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਜਿੰਪਾ ਸੁਵਿਧਾ ਕੇਂਦਰ ਦੇ ਕੰਮਾਂ ਤੋਂ ਨਾਖੁਸ਼ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੀ ਸੇਵਾ ਯਕੀਨੀ ਬਣਾਉਣੀ ਚਾਹੀਦੀ ਹੈ।

Cabinet Minister Brahm Shankar Jimpa raids Mohali Tehsil

 

ਮੁਹਾਲੀ: ਪੰਜਾਬ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਲਗਾਤਾਰ ਐਕਸ਼ਨ ਮੋਡ ਵਿਚ ਹਨ। ਇਸੇ ਕੜੀ ਵਿਚ ਅੱਜ ਮਾਲ, ਜਲ ਸਰੋਤ ਅਤੇ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁਹਾਲੀ ਦੇ ਤਹਿਸੀਲ ਵਿਚ ਅਚਾਨਕ ਛਾਪਾ ਮਾਰਿਆ। ਮੰਤਰੀ ਨੂੰ ਅਚਾਨਕ ਦਫ਼ਤਰ ਵਿਚ ਦੇਖ ਕੇ ਸਾਰੇ ਮੁਲਾਜ਼ਮ ਵੀ ਹੱਕੇ-ਬੱਕੇ ਰਹਿ ਗਏ।


Brahm Shankar Jimpa

ਇਸ ਦੇ ਨਾਲ ਹੀ ਜਿੰਪਾ ਸੁਵਿਧਾ ਕੇਂਦਰ ਦੇ ਕੰਮਾਂ ਤੋਂ ਨਾਖੁਸ਼ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੀ ਸੇਵਾ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਕ ਮਹਿਲਾ ਨੇ ਦੱਸਿਆ ਕਿ ਉਸ ਨੂੰ ਤਿੰਨ ਦਿਨ ਤੋਂ ਇੰਤਜ਼ਾਰ ਕਰਵਾਇਆ ਜਾ ਰਿਹਾ ਹੈ।

Cabinet Minister Brahm Shankar Jimpa raids Mohali Tehsil

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਹਦਾਇਤ ਦਿੱਤੀ ਕਿ ਜੇਕਰ ਕੋਈ ਸੁਵਿਧਾ ਕਰਮਚਾਰੀ ਛੁੱਟੀ 'ਤੇ ਜਾਂਦਾ ਹੈ ਤਾਂ ਉਸ ਦਾ ਹੱਲ ਲੱਭਿਆ ਜਾਵੇ ਅਤੇ ਉਸ ਦੀ ਥਾਂ 'ਤੇ ਕੋਈ ਹੋਰ ਕਰਮਚਾਰੀ ਨਿਯੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਜਿੰਪਾ ਨੇ ਅੱਗੇ ਕਿਹਾ ਕਿ ਸਾਡਾ ਇੱਕੋ ਇੱਕ ਕੰਮ ਹੈ ਕਿ ਆਮ ਜਨਤਾ ਕਿਸੇ ਕਾਰਨ ਪਰੇਸ਼ਾਨ ਨਾ ਹੋਵੇ। ਇਸ ਦੇ ਨਾਲ ਹੀ ਜਿਹੜੇ ਕਰਮਚਾਰੀ ਦਫ਼ਤਰ ਵਿਚ ਹਾਜ਼ਰ ਨਹੀਂ ਸਨ, ਉਹਨਾਂ ਨੂੰ ਨੋਟਿਸ ਦੇ ਕੇ ਗ਼ੈਰਹਾਜ਼ਰ ਰਹਿਣ ਦਾ ਕਾਰਨ ਦੱਸਣ ਲਈ ਕਿਹਾ ਗਿਆ ਹੈ।