ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ 

4 members of the inter-state gang arrested with fake currency

ਇੱਕ ਲੈਪਟਾਪ, ਪ੍ਰਿੰਟਰ ਤੇ ਖ਼ਾਲੀ ਕਾਗ਼ਜ਼ ਵੀ ਕਬਜ਼ੇ ਵਿਚ ਲਏ

ਖੰਨਾ : ਖੰਨਾ ਪੁਲਿਸ ਨੇ ਜਾਅਲੀ ਕਰਨਾਸੀ ਤਿਆਰ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਅਧੀਨ,
ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ CIA ਸਟਾਫ ਖੰਨਾ, ਇੰਸਪੈਕਟਰ ਹਰਦੀਪ ਸਿੰਘ, 5410 ਥਾਈ ਸਦਰ ਖੰਨਾ ਦੀ ਅਗਵਾਈ ਹੇਠ 02 ਦੇਸ਼ੀਆਨ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਕੋਲੋਂ  67,500/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਹੈ।

ਫੜੇ ਗਏ ਮੁਲਜ਼ਮਾਂ ਨੇ ਤਫਤੀਸ਼ ਦੌਰਾਨ ਦੱਸਿਆ ਕਿ ਉਹ ਰਾਜਸਥਾਨ ਦੇ ਮਨੋਜ ਕੁਮਾਰ ਤੋਂ ਇਹ ਜਾਅਲੀ ਕਰੰਸੀ ਲੈ ਕੇ ਆਏ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਅਦਾਲਤ ਤੋਂ ਉਕਤ ਮੁਲਜ਼ਮ ਦਾ ਗ੍ਰਿਫਤਾਰੀ ਵਰੰਟ ਹਾਸਲ ਕੀਤਾ ਅਤੇ ਮਨੋਜ ਕੁਮਾਰ ਉਰਫ ਵਿਜੇ ਅਤੇ ਉਸ ਦੇ ਸਾਥੀ ਮਦਨ ਲਾਲ ਨੂੰ ਰਾਜਸਥਾਨ ਤੋਂ ਕਾਬੂ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿਚੋਂ 14 ਲੱਖ 20 ਹਜ਼ਾਰ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਐਸ.ਜੀ.ਜੀ.ਐਸ. ਕਾਲਜ ਨੇ ਕੀਤਾ ਵਿਦਿਆਰਥੀ ਭਰਤੀ ਡਰਾਈਵ ਦਾ ਆਯੋਜਨ 

ਫੜੇ ਗਏ ਮੁਲਜ਼ਮਾਂ ਵਿਚ ਕਮਲਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਰਾਣਵਾਂ, ਸਮਰਾਲਾ, ਹਾਲ ਵਾਸੀ ਮਾਛੀਵਾੜਾ ਸਾਹਿਬ, ਹਨੀ ਭਾਰਦਵਾਜ ਪੁੱਤਰ ਚਰਨ ਦਾਸ, ਵਾਸੀ ਮਾਛੀਵਾੜਾ, ਮਨੋਜ ਕੁਮਾਰ ਉਰਫ ਵਿਜੇ ਪੁੱਤਰ ਹੰਸਰਾਜ ਵਾਸੀ ਬੀਕਾਨੇਰ, ਰਾਜਸਥਾਨ ਅਤੇ ਮਦਨ ਲਾਲ ਪੁੱਤਰ ਬੁੱਧ ਰਾਮ ਵਾਸੀ ਬੀਕਾਨੇਰ, ਰਾਜਸਥਾਨ ਸ਼ਾਮਲ ਹਨ।

ਖੰਨਾ ਪੁਲਿਸ ਨੇ ਦੱਸਿਆ ਕਿ ਉਕਤ ਚਾਰਾਂ ਦੋਸ਼ੀਆਂ ਕੋਲੋਂ ਕੁਲ 15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਲੈਪਟਾਪ, ਪ੍ਰਿੰਟਰ ਅਤੇ ਕੁਝ ਖ਼ਾਲੀ ਕਾਗ਼ਜ਼ ਵੀ ਬਰਾਮਦ ਹੋਏ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।