ਸ੍ਰੀ ਮੁਕਤਸਰ ਸਾਹਿਬ 'ਚ ਪਏ ਮੀਂਹ ਨੇ ਬਰਬਾਦ ਕੀਤੀ ਮੰਡੀਆਂ 'ਚ ਪਈ ਫ਼ਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਸਾਲ ਦੀ ਮਿਹਨਤ ਹੋਈ ਪਾਣੀ-ਪਾਣੀ

PHOTO

 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਬੀਤੇ ਦਿਨ ਅੱਧੀ ਰਾਤ ਨੂੰ ਭਾਰੀ ਮੀਂਹ ਪਿਆ। ਮੀਂਹ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ ਅਤੇ ਖੁੱਲ੍ਹੀ ਪਈ ਕਣਕ ਗਿੱਲੀ ਹੋ ਗਈ।

ਇਹ ਵੀ ਪੜ੍ਹੋ: ਡਾ. ਬਲਜੀਤ ਕੌਰ ਵੱਲੋ ਔਰਤਾਂ ਸਬੰਧੀ ਸਕੀਮਾਂ ਬਾਰੇ ਲੁਧਿਆਣਾ ਵਿਖੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਪਹਿਲੀ ਮਿਲਣੀ

ਜਿਸ ਕਾਰਨ ਕਿਸਾਨਾਂ ਅਤੇ ਆੜਤੀਆ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਰਾਤ ਨੂੰ ਆਸਮਾਨ ਸਾਫ ਸੀ ਪਰ ਰਾਤ 12 ਵਜੇ ਤੋਂ ਬਾਅਦ ਅਸਮਾਨ 'ਚ ਬਿਜਲੀ ਲਕਸ਼ਣੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਧੂੜ ਭਰੀ ਹਨੇਰੀ ਆ ਗਈ। ਇਸ ਤੋਂ ਬਾਅਦ ਭਾਰੀ ਮੀਂਹ ਵੀ ਸ਼ੁਰੂ ਹੋ ਗਿਆ। ਇਸ ਤੇਜ਼ ਤੂਫਾਨ ਅਤੇ ਮੀਂਹ ਕਾਰਨ ਹੁਣ ਤੱਕ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ। ਅੱਜ ਵੀ ਕਈ ਇਲਾਕਿਆਂ ਵਿਚ ਤੇਜ਼ ਹਨ੍ਹੇਰੀ ਨਾਲ ਮੀਂਹ ਪੈ ਰਿਹਾ ਹੈ। 

ਇਹ ਵੀ ਪੜ੍ਹੋ:  ਰੱਬਾ ਇਹੋ-ਜਿਹੀ ਔਲਾਦ ਕਿਸੇ ਨੂੰ ਨਾ ਦੇਈਂ, ਰੋਟੀ ਮੰਗਣ 'ਤੇ ਬਜ਼ੁਰਗ ਪਿਓ ਨੂੰ ਡੰਡੇ ਨਾਲ ਕੁੱਟਿਆ

ਸੋਮਵਾਰ ਸ਼ਾਮ ਤੱਕ ਮੁਕਤਸਰ ਜ਼ਿਲ੍ਹੇ ਵਿੱਚ 1 ਲੱਖ 80 ਹਜ਼ਾਰ 797 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 1 ਲੱਖ 55 ਹਜ਼ਾਰ 68 ਟਨ ਕਣਕ ਦੀ ਖਰੀਦ ਪ੍ਰਗਤੀ ਕੀਤੀ ਜਾ ਚੁੱਕੀ ਹੈ। ਜਦੋਂਕਿ ਮੰਡੀਆਂ ਵਿੱਚ 25 ਹਜ਼ਾਰ 729 ਟਨ ਕਣਕ ਬਿਨ੍ਹਾਂ ਵਿਕਣ ਲਈ ਪਈ ਹੈ। ਜਦੋਂਕਿ 21955 ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ, ਜਦਕਿ ਬਾਕੀ ਕਣਕ ਲਿਫਟਿੰਗ ਲਈ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਈ ਹੈ।