Lok Sabha Elections: ਮੀਂਹ ਤੇ ਹਨੇਰੀ 'ਚ ਫਹਿਤਗੜ੍ਹ ਸਾਹਿਬ ਪਹੁੰਚੇ ਸੀਐੱਮ ਮਾਨ, ਖਰਾਬ ਹੋਈ ਫਸਲ ਲਈ ਮੁਆਵਜ਼ੇ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ- ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

CM Bhagwant Mann reached Fatehgarh Sahib Lok Sabha Elections News

CM Bhagwant Mann reached Fatehgarh Sahib Lok Sabha Elections News: ਸੀਐਮ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਯਕੀਨੀ ਬਣਾਉਣ ਲਈ ਚਾਰਜ ਸੰਭਾਲ ਲਿਆ ਹੈ। ਖਰਾਬ ਮੌਸਮ, ਹਨੇਰੀ ਤੇ ਝੱਖੜ ਦੇ ਬਾਵਜੂਦ CM ਭਗਵੰਤ ਮਾਨ ਫਤਿਹਗੜ੍ਹ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: Punjab Congress: ਪੰਜਾਬ ਦੇ ਹੱਕਾਂ ਲਈ ਸਿਰਫ਼ ਕਾਂਗਰਸ ਅਗਵਾਈ ਕਰ ਸਕਦੀ ਹੈ: ਰਾਜਾ ਵੜਿੰਗ 

ਉਨ੍ਹਾਂ ਖ਼ਰਾਬ ਮੌਸਮ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਾਲੇ ਇਸ ਤੂਫ਼ਾਨ ਵਾਂਗ ਹਨ, ਜੋ ਕੁਝ ਸਮੇਂ ਬਾਅਦ ਸਾਫ਼ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੀਂਹ ਕਾਰਨ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ। ਉਹ ਇਸ ਬਾਰੇ ਪਤਾ ਲਗਾ ਰਹੇ ਹਨ। ਉਹ ਚੰਡੀਗੜ੍ਹ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸਰਕਾਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇਗੀ।

ਇਹ ਵੀ ਪੜ੍ਹੋ: Gurdaspur News: ਮੇਲਾ ਵੇਖਣ ਗਏ ਨੌਜਵਾਨ 'ਤੇ ਡਿੱਗਿਆ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ 

ਸੀਐਮ ਮਾਨ ਨੇ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਫਿਲਮਾਂ ਵਿੱਚ ਉਹ ਸਰਹੱਦ ਪਾਰ ਜਾ ਕੇ ਨਲਕੇ ਪੁੱਟਦੇ ਰਹਿੰਦੇ ਹਨ, ਪਰ ਉਨ੍ਹਾਂ ਨੇ 5 ਸਾਲਾਂ ਵਿੱਚ ਗੁਰਦਾਸਪੁਰ ਵਿੱਚ ਇੱਕ ਟੂਟੀ ਵੀ ਨਹੀਂ ਲਗਾਈ। ਇਸ ਵਾਰ ਲੋਕ ਭਾਜਪਾ ਨੂੰ ਪੂਰਾ ਜਵਾਬ ਦੇਣਗੇ।
ਸੀਐਮ ਮਾਨ ਨੇ ਕਿਹਾ ਕਿ ਮੈਂ ਖੁਦ ਪੈਸੇ ਨਹੀਂ ਖਾਂਦਾ ਪਰ ਜਿਸ ਨੇ ਵੀ ਸਰਕਾਰੀ ਪੈਸਾ ਖਾਧਾ ਹੈ ਉਹ ਵਿਆਜ ਸਮੇਤ ਵਸੂਲ ਕਰਨਗੇ। ਭਾਵੇਂ ਕਿਸੇ ਨੇ ਇਹ ਪੈਸਾ ਪਹਾੜਾਂ ਵਿੱਚ ਲੁਕੋਇਆ ਹੋਵੇ ਜਾਂ ਕਿਤੇ ਹੋਰ ਨਿਵੇਸ਼ ਕੀਤਾ ਹੋਵੇ। ਉਸ ਪੈਸੇ ਦੀ ਵਸੂਲੀ ਕਰਕੇ  ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣਗੇ। ਉਸ ਤੋਂ ਬਾਅਦ ਇਸ ਨੂੰ ਸੂਬੇ ਦੀ ਭਲਾਈ 'ਤੇ ਖਰਚ ਕੀਤਾ ਜਾਵੇਗਾ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੀਐਮ ਮਾਨ ਨੇ ਕਿਹਾ ਕਿ ਜਦੋਂ ਉਹ ਦੂਜੇ ਰਾਜਾਂ ਵਿੱਚ ਜਾਂਦੇ ਹਨ ਤਾਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਦਿੱਲੀ ਅਤੇ ਪੰਜਾਬ ਵਿੱਚ ਮੋਦੀ ਦੀ ਹਨੇਰੀ ਨੂੰ ਕਿਵੇਂ ਰੋਕਿਆ। ਇਸ 'ਤੇ ਮੈਂ ਲੋਕਾਂ ਨੂੰ ਸਵਾਲ ਪੁੱਛਦਾ ਹਾਂ ਕਿ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ, ਤਾਂ ਉਸ ਦਾ ਜਵਾਬ ਮਿਲਦਾ ਹੈ ਕਮਲ ਦਾ ਫੁੱਲ।
ਫਿਰ ਉਹ ਪੁੱਛਦੇ ਹਨਕਿ ਕਮਲ ਕਿੱਥੇ ਉੱਗਦਾ ਹੈ, ਜਿਸ ਦਾ ਜਵਾਬ ਮਿਲਦਾ ਚਿੱਕੜ ਵਿੱਚ। ਇਸ ਤੋਂ ਬਾਅਦ ਉਹ ਲੋਕਾਂ ਨੂੰ ਸਵਾਲ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ।

ਇਸ 'ਤੇ ਲੋਕ ਉਸ ਝਾੜੂ ਦਾ ਜਵਾਬ ਦਿੰਦੇ ਹਨ। ਫਿਰ ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਝਾੜੂ ਨਾਲ ਚਿੱਕੜ ਸਾਫ਼ ਕੀਤਾ। ਇਸ ਕਰਕੇ ਪੰਜਾਬ ਵਿੱਚ ਕਮਲ ਨਹੀਂ ਉੱਗਿਆ। ਪਹਿਲਾਂ ਪੰਜਾਬ ਵਿੱਚ ਉਨ੍ਹਾਂ ਦੇ ਦੋ ਸੰਸਦ ਮੈਂਬਰ ਸਨ, ਇਸ ਵਾਰ ਉਹ ਵੀ ਸਾਫ਼ ਹੋ ਜਾਣਗੇ। ਮੁੱਖ ਮੰਤਰੀ ਨੇ ਅਕਾਲੀ ਆਗੂ ਸੁਖਬੀਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਬਚਾਓ ਯਾਤਰਾ ਦੌਰਾਨ ਆਪਣੀ ਜੀਪ ’ਤੇ ਛੱਤਰੀ ਲਗਾ ਕੇ ਘੁੰਮਦੇ ਹਨ ਜਦੋਂਕਿ ਵਲੰਟੀਅਰ ਧੁੱਪ ਵਿੱਚ ਸੜ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ  ਸੁਖਬੀਰ ਬਾਦਲ ਤਾਂ ਬੰਦਬੁੱਧੀ ਹੈ, ਪਤਾ ਹੀ ਨਹੀਂ ਲੱਗਦਾ ਕਿਸ ਨੂੰ ਕੀ ਬੋਲ ਦਿੰਦਾ ਹੈ। 

(For more Punjabi news apart from CM Bhagwant Mann reached Fatehgarh Sahib Lok Sabha Elections News, stay tuned to Rozana Spokesman)