Ludhiana News : ਜੇਲ ਤੋਂ ਰਿਹਾਈ ਤੋਂ ਬਾਅਦ ਸਾਧੂ ਸਿੰਘ ਧਰਮਸੋਤ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਣ ਪਹੁੰਚੇ
Ludhiana News : ਕਿਹਾ -ਨਜ਼ਰ ਨਾ ਲੱਗੇ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਪੱਕੀ ਹੈ
Ludhiana News in Punjabi : ਲੁਧਿਆਣਾ ਜਿਮਨੀ ਚੋਣਾਂ ਨੂੰ ਲੈ ਕੇ ਖੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੀਤੇ ਦਿਨ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਨੂੰ ਮਿਲਣ ਲਈ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ।
ਬੇਸ਼ੱਕ ਦੋ ਦਿਨ ਪਹਿਲਾਂ ਹੀ ਲੰਬੇ ਸਮੇਂ ਤੋਂ ਬਾਅਦ ਉਹਨਾਂ ਦੀ ਜੇਲ ਤੋਂ ਰਿਹਾਈ ਹੋਈ ਸੀ। ਜਿੱਥੇ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਦਾ ਐਲਾਨ ਕੀਤਾ। ਉੱਥੇ ਹੀ ਕਿਹਾ ਕਿ ਜੋ ਵੀ ਕਾਂਗਰਸ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਪਿਆਰ ਕਰਦਾ ਹੈ ਉਹ ਕਾਂਗਰਸ ਨੂੰ ਵੋਟ ਪਾਉਣਗੇ। ਉਹਨਾਂ ਨੇ ਕਿਹਾ ਕਿ ਬੂਥ ਲੱਗਣ ਜਾਂ ਨਾ ਲੱਗਣ ਪਹਿਲਾਂ ਵੀ ਕਾਂਗਰਸ ਦੀ ਵੋਟ ਕਾਂਗਰਸ ਨੂੰ ਹੀ ਪੈਂਦੀ ਸੀ ਅਤੇ ਸਾਰੀਆਂ ਹੀ ਰਿਪੋਰਟਾਂ ’ਚ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਪੱਕੀ ਹੈ ਨਜ਼ਰ ਨਾ ਲੱਗੇ।
ਲੁਧਿਆਣਾ ਰਹਿਣ ਸਵਾਲ ’ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਉਣ ਜਾਣ ਲਈ ਸਿਰਫ 1 ਘੰਟੇ ਦਾ ਰਸਤਾ ਹੈ। ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਵੀ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਲੰਬੇ ਸਮੇਂ ਜੇਲ ’ਚ ਰਹਿਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਲਈ ਪਹੁੰਚੇ ਹਨ, ਉਨਾਂ ਦਾ ਧੰਨਵਾਦ ਕੀਤਾ ।
(For more news apart from After being released from jail, Sadhu Singh Dharamsot reaches meet former cabinet minister Bharat Bhushan Ashu News in Punjabi, stay tuned to Rozana Spokesman)