ਬੰਗਾਲ ਦੇ ਰਾਜਪਾਲ ਨੇ ਮੁਰਸ਼ੀਦਾਬਾਦ ’ਚ ਮ੍ਰਿਤਕਾਂ ਦੇ ਪਰਵਾਰ ਨਾਲ ਕੀਤੀ ਮੁਲਾਕਾਤ
ਵਕਫ਼ ਕਾਨੂੰਨ ਦੇ ਵਿਰੋਧ ’ਚ ਹੋਈ ਹਿੰਸਾ ’ਚ ਮਾਰੇ ਗਏ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੇ ਪਰਵਾਰ ਕ ਮੈਂਬਰਾਂ ਨਾਲ ਮੁਲਾਕਾਤ ਕੀਤੀ
ਕੋਲਕਾਤਾ: ਪਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਸਨਿਚਰਵਾਰ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਵਕਫ਼ ਕਾਨੂੰਨ ਦੇ ਵਿਰੋਧ ’ਚ ਹੋਈ ਹਿੰਸਾ ’ਚ ਮਾਰੇ ਗਏ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੇ ਪਰਵਾਰ ਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ। ਦੋਹਾਂ ਦੀਆਂ ਲਾਸ਼ਾਂ ਦੀ ਪਛਾਣ ਹਰੋਗੋਬਿੰਦੋ ਦਾਸ ਅਤੇ ਚੰਦਨ ਦਾਸ ਵਜੋਂ ਹੋਈ ਹੈ, ਜਿਨ੍ਹਾਂ ਦੀ ਪਛਾਣ ਸ਼ਮਸ਼ੇਰਗੰਜ ਦੇ ਜਾਫਰਾਬਾਦ ਇਲਾਕੇ ’ਚ ਉਨ੍ਹਾਂ ਦੇ ਘਰ ’ਚੋਂ ਮਿਲੀ ਹੈ।
ਬੋਸ ਨੇ ਉਨ੍ਹਾਂ ਦੀ ਰਿਹਾਇਸ਼ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਤੁਹਾਡੀਆਂ ਬੇਨਤੀਆਂ ’ਤੇ ਗੌਰ ਕਰਾਂਗਾ ਤਿੰਨ ਤੋਂ ਚਾਰ ਸੁਝਾਅ ਹਨ। ਉਨ੍ਹਾਂ ਨੇ ਇਲਾਕੇ ’ਚ ਬੀ.ਐਸ.ਐਫ. ਦੀ ਤਾਇਨਾਤੀ ਲਈ ਕਿਹਾ ਹੈ। ਮੈਂ ਇਸ ਮਾਮਲੇ ਨੂੰ ਉਚਿਤ ਅਧਿਕਾਰੀਆਂ ਕੋਲ ਉਠਾਵਾਂਗਾ। ਕੁੱਝ ਸਰਗਰਮ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਮੈਂ ਉਨ੍ਹਾਂ ਨਾਲ ਪੀਸ ਰੂਮ ਨੰਬਰ (ਰਾਜ ਭਵਨ ਹੈਲਪਲਾਈਨ) ਵੀ ਸਾਂਝਾ ਕੀਤਾ ਹੈ।’’ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੂੰ ਰਾਜਪਾਲ ਦੇ ਪੈਰਾਂ ’ਤੇ ਡਿੱਗ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਵੇਖਿਆ ਗਿਆ।