ਪਿੰਡ ਅਬੁੱਲਖੁਰਾਣਾ 'ਚ ਪਿਉ-ਪੁੱਤਰ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਅਬੁੱਲਖੁਰਾਣਾ ਵਿਚ ਸ਼ਾਮ ਦੇ ਕਰੀਬ 7 ਕੁ ਵਜੇ ਉਸ ਵੇਲੇ ਸਨਸਨੀ ਫੈਲ ਗਈ

Father-son murder in village Abul Khurana

ਸ੍ਰੀ ਮੁਕਤਸਰ ਸਾਹਿਬ: ਪਿੰਡ ਅਬੁੱਲਖੁਰਾਣਾ ਵਿਚ ਸ਼ਾਮ ਦੇ ਕਰੀਬ 7 ਕੁ ਵਜੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਿਸੇ ਇਕ ਵਿਅਕਤੀ ਵਲੋਂ ਪਿਉ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਮਾਰੇ ਗਏ ਵਿਨੇ ਪ੍ਰਤਾਪ ਸਿੰਘ ਉਰਫ ਬਿਨੀ ਤੇ ਉਸ ਦਾ ਪੁੱਤਰ ਸੂਰਜ ਪ੍ਰਤਾਪ ਸਿੰਘ ਦਾ ਇਹ ਕਤਲ ਕਿਸੇ ਰੰਜਿਸ਼ ਤਹਿਤ ਹੋਇਆ ਹੈ।
ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਉੱਤੇ ਜਾਂਚ ਕੀਤੀ ਜਾ ਰਹੀ ਹੈ।