Moga News : NRI ਨੇ ਮਾਂ ਦੀ ਯਾਦ ’ਚ ਸ਼ੁਰੂ ਕਰਵਾਈ ਬਿਰਧ ਆਸ਼ਰਮ ਦੀ ਉਸਾਰੀ, 24 ਘੰਟੇ ਚੱਲੇਗਾ ਰਾਹਗੀਰਾਂ ਲਈ ਲੰਗਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Moga News : ਮੋਗਾ ਦੇ ਪਿੰਡ ਨੱਥੂਵਾਲਾ ਜਦੀਦ ’ਚ ਬਣੇਗਾ ਬਿਰਧ ਆਸ਼ਰਮ

ਮਾਤਾ ਬਚਨ ਕੌਰ ਦੀ ਫਾਈਲ ਫੋਟੋ

Moga News in Punjabi : ਮੋਗਾ ਦੇ ਪਿੰਡ  ਨੱਥੂਵਾਲਾ ਜਦੀਦ ਦੇ ਜੰਮਪਲ ਰਾਜੂ ਜੋ ਕਿ ਕੈਨੇਡਾ ਕੈਲਗਰੀ ਵਿਖੇ ਕਾਫ਼ੀ ਲੰਬੇ ਸਮੇਂ ਤੋਂ ਰਹਿ ਰਹੇ ਹਨ, ਉਹਨਾਂ ਵੱਲੋਂ ਆਪਣੀ ਮਾਂ ਦੀ ਯਾਦ ਨੂੰ ਸਮਰਪਿਤ ਜੱਦੀ ਪਿੰਡ ਨੱਥੂਵਾਲਾ ਜਦੀਦ ਕੋਲ ਮਾਤਾ ਬਚਨ ਕੌਰ ਦੇ ਨਾਮ ਨਾਲ ਬਿਰਧ ਆਸ਼ਰਮ ਬਣਾਇਆ ਜਾ ਰਿਹਾ ਹੈ। ਬਿਰਧ ਆਸ਼ਰਮ ਜਿਸ ’ਚ ਬਜ਼ੁਰਗਾਂ ਦੇ ਰਹਿਣ ਲਈ ਹਰ ਸਹੂਲਤ ਮੁਹਈਆ ਕਰਵਾਈ ਜਾ ਰਹੀਆਂ ਹਨ ਅਤੇ ਉਥੇ ਹੀ ਰਾਹਗੀਰਾਂ ਲਈ 24 ਘੰਟੇ ਲੰਗਰ ਚਲਾਇਆ ਜਾਵੇਗਾ।  

ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਰਾਜੂ ਨੇ ਕਿਹਾ ਕਿ ਉਹ 2003 ਤੋਂ ਕੈਨੇਡਾ ਕੈਲਗਰੀ ਵਿਖੇ ਰਹਿ ਰਹੇ ਹਨ ਅਤੇ ਉਹਨਾਂ ਦਾ ਜੱਦੀ ਪਿੰਡ ਨੱਥੂਵਾਲਾ ਜਦੀਦ ਹੈ ਜੋ ਕਿ ਉਹ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਸਨ ਉਹਨਾਂ ਨੇ ਆਪਣੀ ਮਾਂ ਦੀ ਯਾਦ ਨੂੰ ਸਮਰਪਿਤ ਮਾਤਾ ਬਚਨ ਕੌਰ ਦੇ ਨਾਮ ਤੇ ਬਿਰਧ ਆਸ਼ਰਮ ਬਣਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਸ ਬਿਰਧ ਆਸ਼ਰਮ ’ਚ 24 ਘੰਟੇ ਲੰਗਰ ਚੱਲੇਗਾ ਜੋ ਕਿ ਹਰ ਰਾਹਗੀਰ ਵਾਸਤੇ ਖੁੱਲਾ ਰਹੇਗਾ।

ਉਥੇ ਹੀ ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ’ਚ ਟਰੱਕ ਚਲਾਉਂਦੇ ਸਨ ਅਤੇ ਉਹਨਾਂ ਨੂੰ ਟਰੱਕ ਡਰਾਈਵਰਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਹਨ। ਇਸ ਲਈ ਉਹਨਾਂ ਨੇ ਇਸ ਬਿਰਧ ਆਸ਼ਰਮ ’ਚ ਟਰੱਕ ਡਰਾਈਵਰਾਂ ਲਈ ਸਪੈਸ਼ਲ ਤੌਰ ’ਤੇ ਬਾਥਰੂਮ ਅਤੇ ਠਹਿਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 

(For more news apart from NRI starts construction old age home in memory mother, langar 24 hours passersby News in Punjabi, stay tuned to Rozana Spokesman)