Kapurthala News: ਕਪੂਰਥਲਾ ਵਿਚ ਸੈਨਿਕ ਸਕੂਲ 'ਚ ਕਰੰਟ ਲੱਗਣ ਨਾਲ ਦੋ ਕਾਮਿਆਂ ਦੀ ਮੌਤ
Kapurthala News: ਮਧੂ ਮੱਖੀਆਂ ਦੇ ਛੱਤੇ ਵਿਚੋਂ ਸ਼ਹਿਦ ਕੱਢਣ ਲਈ ਜਾਂਦੇ ਸਮੇਂ ਲੋਹੇ ਦੀ ਪੌੜੀ ਤਾਰਾਂ ਦੀ ਚਪੇਟ ਵਿਚ ਆਈ
Two workers die due to electrocution at Sainik School: ਕਪੂਰਥਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਸੈਨਿਕ ਸਕੂਲ ਕਪੂਰਥਲਾ ਵਿਚ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਮਧੂ ਮੱਖੀਆਂ ਦੇ ਛੱਤੇ ਵਿਚੋਂ ਸ਼ਹਿਦ ਕੱਢਣ ਲਈ ਆਏ ਸਨ।
ਇਸੇ ਦੌਰਾਨ ਇਕ ਲੋਹੇ ਦੀ ਪੌੜੀ ਕਰੰਟ ਦੀ ਤਾਰਾਂ ਦੀ ਚਪੇਟ ਵਿਚ ਆ ਗਈ। ਇਸ ਨਾਲ ਦੋਵਾਂ ਵਿਅਕਤੀਆਂ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸਚਿਨ ਅਤੇ ਦਿਨੇਸ਼ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਦੀ ਪੁਸ਼ਟੀ ਡੀ.ਐਸ.ਪੀ. ਸਬ ਡਵੀਜ਼ਨ ਦੀਪਕਰਨ ਸਿੰਘ ਨੇ ਕਰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਸਿਟੀ ਪੁਲਿਸ ਨੇ ਦੋਵਾਂ ਮ੍ਰਿਤਕ ਵਿਅਕਤੀਆਂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਰਾਜਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।