Morinda News : ਕਜੌਲੀ ਤੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਜਾ ਰਹੀ ਵਾਟਰ ਸਪਲਾਈ ਲਾਈਨ ਮੋਰਿੰਡਾ ’ਚ ਲੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Morinda News : ਲੀਕੇਜ ਵਧਣ ਕਾਰਨ ਪਾਣੀ ਦੀ ਸਪਲਾਈ ਹੋ ਸਕਦੀ ਪ੍ਰਭਾਵਿਤ, ਲੀਕੇਜ ਵਾਲੇ ਪੁਆਇੰਟ ਦੇ ਨੇੜੇ ਇਮਾਰਤਾਂ ’ਚ ਆਉਣ ਲੱਗੀਆਂ ਦਰਾਰਾਂ 

ਕਜੋਲੀ ਤੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਜਾ ਰਹੀ ਵਾਟਰ ਸਪਲਾਈ ਲਾਈਨ ਮੋਰਿੰਡਾ ’ਚ ਲੀਕ

Morinda News in Punjabi : ਚੰਡੀਗੜ੍ਹ, ਮੋਹਾਲੀ, ਪੰਚਕੁਲਾ ਆਦਿ ਸ਼ਹਿਰਾਂ ਨੂੰ ਪਾਣੀ ਸਪਲਾਈ ਕਰਨ ਵਾਲੇ ਕਜੌਲੀ ਵਾਟਰ ਵਰਕਸ ਤੋਂ ਜਾਂਦੀ ਇੱਕ ਪਾਈਪ ਲਾਈਨ ਵਿੱਚ ਮਰਿੰਡਾ ਵਿਖੇ ਲੀਕੇਜ ਹੋਣ ਨਾਲ ਜਿੱਥੇ ਲੀਕੇਜ ਵਾਲੇ ਪੁਆਇੰਟ ਦੇ ਨੇੜੇ ਇਮਾਰਤਾਂ ’ਚ ਦਰਾਰਾਂ ਆਉਣ ਲੱਗੀਆਂ ਹਨ।

ਉੱਥੇ ਹੀ ਇਸ ਵਾਟਰ ਸਪਲਾਈ ਪਾਈਪ ਲਾਈਨ ’ਚ ਲੀਕੇਜ ਜ਼ਿਆਦਾ ਵੱਧ ਜਾਣ ਦੀ ਹਾਲਤ ’ਚ ਟਰਾਈਸਿਟੀ ਦੀ ਪਾਣੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਉੱਥੇ ਕਦੇ ਵੀ ਪਾਣੀ ਦੀ ਕਿੱਲਤ ਆ ਸਕਦੀ ਹੈ। ਜਿਸ ਨਾਲ ਇਹਨਾਂ ਸ਼ਹਿਰਾਂ ’ਚ ਪਾਣੀ ਦੀ ਕਿੱਲਤ ਆ ਜਾਣ ਨਾਲ ਕਿਸੇ ਸਮੇਂ ਵੀ ਹਾਹਾਕਾਰ ਮੱਚ ਸਕਦੀ ਹੈ ਅਤੇ ਲੋਕ ਪਾਣੀ ਦੀ ਬੂੰਦ -ਬੂੰਦ ਨੂੰ ਤਰਸ ਸਕਦੇ ਹਨ।

ਮੋਰਿੰਡਾ ਦੀ ਦਰਪਨ ਇਨਕਲੇਵ ਕਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਲੀਕੇਜ ਕਾਰਨ ਦਰਪਨ ਇਨਕਲੇਵ ਵਿਖੇ ਵੀ ਪਾਣੀ ਦੂਰ ਦੂਰ ਤੱਕ ਫੈਲ ਰਿਹਾ ਹੈ ਅਤੇ ਇਸ ਨਾਲ ਕਲੋਨੀ ਦੇ ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ’ਚ ਵੀ ਦਰਾਰਾਂ ਆਉਣ ਲੱਗ ਪਈਆਂ ਹਨ ਅਤੇ ਫ਼ਰਸ਼ ਬੈਠਣਾ ਸ਼ੁਰੂ ਹੋ ਗਿਆ।

ਉਹਨਾਂ ਕਿਹਾ ਕਿ ਜੇਕਰ ਪਾਣੀ ਦੀ ਇਸ ਲੀਕੇਜ ’ਤੇ ਕਾਬੂ ਨਾ ਪਾਇਆ ਗਿਆ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜ਼ਿਆਦਾ ਨੁਕਸਾਨ ਵੀ ਪਹੁੰਚ ਸਕਦਾ ਹੈ। ਲੋਕਾਂ ਦਾ ਰੋਸ ਹੈ ਕਿ ਉਹਨਾਂ ਵੱਲੋਂ ਕਈ ਵਾਰ ਕਜੌਲੀ ਵਾਟਰ ਵਰਕਸ ਦੇ ਸਬੰਧਤ ਅਧਿਕਾਰੀਆਂ ਕੋਲ ਵਾਰ -ਵਾਰ ਗੁਹਾਰ ਲਗਾਉਣ ’ਤੇ ਵੀ ਉਹ ਪੂਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਈਪ ਲਾਈਨ ਦੀ ਲੀਕੇਜ ਬੰਦ ਨਾ ਕੀਤੀ ਗਈ ਤਾਂ ਮਜ਼ਬੂਰ ਹੋ ਸੜਕ ਜਾਮ ਕਰਨਗੇ। 

(For more news apart from  Water supply line going from Kajoli Chandigarh, Mohali, Panchkula leaks at Morinda News in Punjabi, stay tuned to Rozana Spokesman)