ਪਿੰਡ ਸਜਮੋਰ ਠੀਕਰੀਵਾਲ ਵਿਚ ਸਿਰਫ਼ 10 ਵੋਟਾਂ ਪੈਣ ਤੋਂ ਬਾਅਦ ਵੋਟਿੰਗ ਮਸ਼ੀਨ ਹੋਈ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਵੋਟਰ ਉਦੋਂ ਤੱਕ ਆਪਣੇ ਕੰਮ ਕਰਨ ਲਈ ਵਾਪਸ ਘਰ ਪਰਤ ਗਏ ਜਿਨਾਂ ਸਮਾਂ ਵੋਟਿੰਗ ਮਸ਼ੀਨਾਂ ਖਰਾਬ ਰਹੀਆਂ

Polling Machine

ਪੰਜਾਬ- ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਪੈਂਦੇ ਪਿੰਡ ਸਜਮੋਰ ਠੀਕਰੀਵਾਲ ਤੇ ਵੋਟਿੰਗ ਮਸ਼ੀਨ ਖ਼ਰਾਬ ਹੋ ਗਈ। ਜਿਸ ਦੇ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਕਾਫ਼ੀ ਇੰਤਜ਼ਾਰ ਕਰਨਾ ਪਿਆ। ਸਿਰਫ਼ 10 ਵੋਟਾਂ ਪੈਣ ਤੋਂ ਬਾਅਦ ਮਸ਼ੀਨ ਹੋਈ ਖ਼ਰਾਬ ਲੱਗਭੱਗ ਅੱਧੇ ਪੌਣੇ ਘੰਟੇ ਬਾਅਦ ਮਸ਼ੀਨ ਦੁਆਰਾ ਚਾਲੂ ਕੀਤੀ ਗਈ ਜਿਸ ਦੇ ਨਾਲ ਫਿਰ ਵੋਟਿੰਗ ਸ਼ੁਰੂ ਹੋ ਸਕੀ ਪਰੰਤੂ ਇਸ ਦੇ ਨਾਲ ਹੀ ਕੁਝ ਵੋਟਰ ਉਦੋਂ ਤੱਕ ਆਪਣੇ ਕੰਮ ਕਰਨ ਲਈ ਵਾਪਸ ਘਰ ਪਰਤ ਗਏ ਸਨ।

ਜਿਨਾਂ ਸਮਾਂ ਵੋਟਿੰਗ ਮਸ਼ੀਨ ਖਰਾਬ ਰਹੀ। ਉਹਨਾਂ ਨੂੰ ਸਵਾਲ ਕਰਨ ਤੇ ਦੱਸਿਆ ਗਿਆ ਕਿ ਉਹ ਦੁਪਹਿਰ ਨੂੰ ਆਪਣੀ ਵੋਟ ਦਾ ਭੁਗਤਾਨ ਕਰਨਗੇ। ਇਹ ਹੀ ਨਹੀਂ ਹੋਰ ਵੀ ਕਈ ਥਾਵਾਂ ਤੇ ਵੋਟਿੰਗ ਮਸ਼ੀਨਾਂ ਖਰਾਬ ਹੋਈਆਂ ਨੇ ਕਿਵੇਂ ਕਿ ਜੈਤੋ, ਲਸਾੜਾ, ਬਰਨਾਲਾ, ਪਿੰਡ ਕੋਟ ਸੇਖੋਂ, ਖਮਾਣੋਂ ਆਦਿ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਵਿਚ ਜਿਨ੍ਹਾਂ 59 ਖੇਤਰਾਂ ਵਿਚ ਚੋਣਾਂ ਹੋਣੀਆਂ ਸਨ।

ਉਨ੍ਹਾਂ ਵਿਚ ਪੰਜਾਬ ਦੀਆਂ 13 ਅਤੇ ਹਿਮਾਚਲ ਦੀ 4 ਸੀਟਾਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕਮਾਤਰ ਸੀਟ ਵੀ ਸ਼ਾਮਿਲ ਹੈ। ਸੱਤਵੇਂ ਅਤੇ ਆਖ਼ਰੀ ਪੜਾਅ ਵਿਚ ਚੰਡੀਗੜ, ਮੰਡੀ, ਹਮੀਰਪੁਰ, ਗੁਰਦਾਸਪੁਰ, ਪਟਿਆਲਾ ਅਤੇ ਬਠਿੰਡਾ ਵਰਗੀਆਂ ਸੀਟਾਂ ਹੀ ਸ਼ਾਮਲ ਹਨ। ਜਿਨ੍ਹਾਂ ਨੂੰ ਕੁੱਝ ਲੋਕ ਹਾਟ ਸੀਟਾਂ ਕਹਿ ਰਹੇ ਹਨ ਅਤੇ ਕੁੱਝ ਦੀਆਂ ਨਜਰਾਂ ਵਿਚ ਇਹ ਵੀਆਈਪੀ ਸੀਟਾਂ ਬਣੀਆਂ ਹੋਈਆਂ ਹਨ ਅਤੇ ਕੁੱਝ ਇਸ ਸੀਟਾਂ ਨੂੰ ਸੈਲੀਬ੍ਰਿਟੀ ਸੀਟਜ ਵੀ ਕਹਿ ਰਹੇ ਹਨ।