ਗਵਾਲੀਅਰ ਦੇ ਇਕ ਮਕਾਨ 'ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੱਧ ਪ੍ਰਦੇਸ਼ ਸ਼ਹਿਰ ਦੇ ਇੰਦਰਗੰਜ ਰੋਸ਼ਨੀ ਘਰ ਰੋਡ 'ਤੇ ਇਕ 3 ਮੰਜ਼ਿਲਾਂ ਇਮਾਰਤ 'ਚ ਭਿਆਨਕ ਅੱਗ ਲੱਗੀ ਹੈ। ਜਿਸ ਇਮਾਰਤ 'ਚ ਅੱਗ ਲੱਗੀ ਹੈ ਉਸ ਹੇਠਾਂ ਪੇਂਟ ਦੀ ਦੁਕਾਨ

File Photo

ਗਵਾਲੀਅਰ, 18 ਮਈ : ਮੱਧ ਪ੍ਰਦੇਸ਼ ਸ਼ਹਿਰ ਦੇ ਇੰਦਰਗੰਜ ਰੋਸ਼ਨੀ ਘਰ ਰੋਡ 'ਤੇ ਇਕ 3 ਮੰਜ਼ਿਲਾਂ ਇਮਾਰਤ 'ਚ ਭਿਆਨਕ ਅੱਗ ਲੱਗੀ ਹੈ। ਜਿਸ ਇਮਾਰਤ 'ਚ ਅੱਗ ਲੱਗੀ ਹੈ ਉਸ ਹੇਠਾਂ ਪੇਂਟ ਦੀ ਦੁਕਾਨ ਸੀ ਤੇ ਉੱਪਰ ਮਕਾਨ ਹੈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਝੁਲਸ ਗਏ। ਅੱਗ 'ਚ ਕੇਦਾਰਨਾਥ ਗੋਇਲ ਦੇ ਪਰਵਾਰ ਦੇ 16 ਲੋਕ ਫਸੇ ਹੋਏ ਸਨ। ਇਸ 'ਚ ਕਿਸੇ ਤਰ੍ਹਾਂ ਤਿੰਨ ਲੋਕਾਂ ਨੂੰ ਬਚਾਇਆ ਗਿਆ। ਸ਼ੁਰੂਆਤ 'ਚ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ, ਬਾਅਦ 'ਚ ਇਹ ਸੰਖਿਆ 7 'ਤੇ ਪਹੁੰਚ ਗਈ।

ਜਾਣਕਾਰੀ ਮੁਤਾਬਕ ਸਾਰੇ ਅੱਗ ਦੀ ਲਪੇਟ 'ਚ ਆ ਗਏ ਹਨ। ਫ਼ਾਇਰ ਬ੍ਰਿਗੇਡ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਘਟਨਾ ਵਾਲੀ ਜਗ੍ਹਾ 'ਤੇ ਜ਼ਿਲ੍ਹਾ ਅਧਿਕਾਰੀ, ਪੁਲਿਸ ਸੁਪਰਡੈਂਟ ਸਣੇ ਸੀਨੀਅਰ ਅਧਿਕਾਰੀ ਪਹੁੰਚ ਗਏ ਸਨ।  
(ਏਜੰਸੀ)