ਕਰਫ਼ਿਊ ਦੌਰਾਨ ਆਏ ਬਿਜਲੀ ਬਿੱਲਾਂ ਨੂੰ ਸਰਕਾਰ ਮਾਫ਼ ਕਰੇ : ਕੁਲਜੀਤ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਡੇਰਾਬੱਸੀ ਨੇ ਸਰਕਾਰ ਵਿਰੁਧ ਕੀਤਾ ਰੋਸ ਪ੍ਰਦਰਸ਼ਨ

ਬਾਕਰਪੁਰ ਵਿੱਚ ਕਰਫਿਊ ਦੌਰਾਨ ਆਏ ਬਿਜਲੀ ਬਿੱਲਾਂ ਨੂੰ ਮਾਫ ਕਰਣ ਲਈ ਰੋਸ਼ ਜ਼ਾਹਰ ਕਰਦੇ ਮੈਂਬਰ।

ਡੇਰਾਬੱਸੀ, 18 ਮਈ (ਗੁਰਜੀਤ ਸਿੰਘ ਈਸਾਪੁਰ): ਕੋਰੋਨਾ ਵਾਇਰਸ ਸੰਕਟ ਦੌਰਾਨ ਮੁਸ਼ਕਲ ਭਰੇ ਹਾਲਾਤ ਵਿਚ ਪੰਜਾਬ ਸਰਕਾਰ ਨੇ ਜਨਤਾ ਉੱਤੇ ਬਿਜਲੀ-ਬਿੱਲਾਂ ਦਾ ਬੋਝ ਪਾ ਦਿੱਤਾ ਹੈ ਇਹ ਬੋਝ ਦੂਰ ਕਰਾਉਣ ਲਈ ਆਮ ਆਦਮੀ ਪਾਰਟੀ ਪੰਜਾਬ ਲਗਾਤਾਰ ਸੰਘਰਸ਼ ਕਰ ਰਹੀ ਹੈ।

 ਇਸ ਲਈ ਅੱਜ ਆਮ ਆਦਮੀ ਪਾਰਟੀ ਟੀਮ ਨੇ ਪਿੰਡ ਬਾਕਰਪੁਰ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਰੋਸ਼ ਜ਼ਾਹਰ ਕੀਤਾ ਅਤੇ ਬਿਜਲੀ ਬਿੱਲ ਮਾਫ਼ ਕਰਨ ਦੀ ਮੰਗ ਕੀਤੀ। ਸਾਮਾਜਕ ਦੂਰੀ ਬਣਾ ਕੇ ਰਖਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਫ਼ਿਊ ਅਤੇ ਤਾਲਾਬੰਦੀ ਸਮੇਂ ਖਪਤਕਾਰਾ ਦੇ ਬਿਜਲੀ ਬਿੱਲ ਮਾਫ਼ ਕੀਤੇ ਜਾਣ।

ਡੇਰਾਬੱਸੀ ਦੌਰੇ ਦੌਰਾਨ ਆਮ ਆਦਮੀ ਪਾਰਟੀ ਆਗੂ ਅਤੇ ਪੰਜਾਬ ਰਾਜ ਪੰਚਾਇਤ ਪਰਿਸ਼ਦ ਦੇ ਸੂਬਾ ਪ੍ਰਧਾਨ ਕੁਲਜੀਤ ਰੰਧਾਵਾ ਨੇ ਆਮ ਆਦਮੀ ਨੂੰ ਪੇਸ਼ ਆ ਰਹੀ ਮੁਸ਼ਕਲਾਂ ਦਾ ਜਾਇਜ਼ਾ ਲੈਂਦੇ ਹੋਏ ਕਰਫ਼ਿਊ ਅਤੇ ਤਾਲਾਬੰਦੀ ਦੇ ਸਮੇਂ ਦਾ ਬਿਜਲੀ ਬਿੱਲ ਮਾਫ ਕਰਣ ਦੀ ਰਿਆਇਤ ਦੇਣ ਦੀ ਵਕਾਲਤ ਕੀਤੀ। ਇਸ ਮੌਕੇ ਰਣਜੀਤ ਕੌਰ, ਵਿਦਿਆ ਦੇਵੀ, ਗੋਪਾਲ ਸਿੰਘ,  ਨਿਰਮਲ ਸਿੰਘ,  ਗੁਰਮੀਤ ਸਿੰਘ,  ਅਜਮੇਰ ਕੌਰ, ਹਰਪ੍ਰੀਤ ਸਿੰਘ,  ਜਸਬੀਰ ਸਿੰਘ,  ਬਲਵੀਰ ਅਤੇ ਪਿਆਰਾ ਸਿੰਘ ਵੀ ਮੌਜੂਦ ਸਨ ।