ਮੋਹਾਲੀ ਤੋਂ 1208 ਪ੍ਰਵਾਸੀਆਂ ਨੂੰ ਲੈ ਕੇ ਰੇਲ ਗੱਡੀ ਯੂਪੀ ਦੇ ਗੋਰਖਪੁਰ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਰੇਲਵੇ ਸਟੇਸਨ ਤੋਂ ਅੱਜ ਇਕ ਹੋਰ ਰੇਲ ਗੱਡੀ ਪ੍ਰਵਾਸੀ ਕਾਮਿਆਂ ਨੂੰ ਵਾਪਸ ਅਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਭੇਜਣ ਲਈ ਰਵਾਨਾ ਹੋਈ। ਅੱਜ ਦੀ ਰੇਲ ਗੱਡੀ

File Photo

ਐਸ.ਏ.ਐਸ ਨਗਰ, 18 ਮਈ (ਸੁਖਦੀਪ ਸਿੰਘ ਸੋਈਂ): ਮੋਹਾਲੀ ਰੇਲਵੇ ਸਟੇਸਨ ਤੋਂ ਅੱਜ ਇਕ ਹੋਰ ਰੇਲ ਗੱਡੀ ਪ੍ਰਵਾਸੀ ਕਾਮਿਆਂ ਨੂੰ ਵਾਪਸ ਅਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਭੇਜਣ ਲਈ ਰਵਾਨਾ ਹੋਈ। ਅੱਜ ਦੀ ਰੇਲ ਗੱਡੀ 1208 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਗੋਰਖਪੁਰ ਲਈ ਰਵਾਨਾ ਹੋਈ। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਨਿੱਘੀ ਵਿਦਾਇਗੀ ਤੋਂ ਇਲਾਵਾ ਪੈਕਡ ਭੋਜਨ, ਪਾਣੀ ਅਤੇ ਬਿਸਕੁਟ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਚੰਗੀ ਤਰਾਂ ਜਾਂਚ ਅਤੇ ਸਮਾਜਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਲਈ ਸ਼ੁਕਰਗੁਜਾਰ ਹੋਣ ਦੇ ਨਾਤੇ ਪ੍ਰਵਾਸੀਆਂ ਨੇ ਰੇਲ ਗੱਡੀਆਂ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਮੌਕੇ ਉੱਚੀ ਆਵਾਜ਼ 'ਚ ਧਨਵਾਦ ਕੀਤਾ ਅਤੇ ਤਾੜੀਆਂ ਮਾਰੀਆਂ।