ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਢੰਡਾਰੀ ਕਲਾਂ ਇਲਾਕੇ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਅਣਪਛਾਤੇ ਵਹੀਕਲ ਨੇ ਅਪਣੀ ਲਪੇਟ 'ਚ ਲੈ ਲਿਆ ਜਿਸ

File Photo

ਲੁਧਿਆਣਾ, 18 ਮਈ (ਗੁਰਮਿੰਦਰ ਗਰੇਵਾਲ, ਕਿਰਨਵੀਰ ਸਿੰਘ ਮਾਂਗਟ): ਸਥਾਨਕ ਢੰਡਾਰੀ ਕਲਾਂ ਇਲਾਕੇ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਅਣਪਛਾਤੇ ਵਹੀਕਲ ਨੇ ਅਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਉਕਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਜ਼ੇਰੇ ਇਲਾਜ ਹਸਪਤਾਲ ਵਿਚ ਦਮ ਤੋੜ ਗਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਿਆਸਪੁਰਾ ਦੇ ਪਵਨ ਕੁਮਾਰ ਨੇ ਦਸਿਆ ਕਿ ਉਸ ਦਾ ਪੁੱਤਰ ਰਾਘਵ ਮਿਸ਼ਰਾ ਉਮਰ ਕਰੀਬ 28 ਸਾਲ ਰੋਜ਼ਾਨਾ ਦੀ ਤਰਾਂ ਵਰਸਟਾਇਲ ਗਰੁਪ ਫ਼ੈਕਟਰੀ ਤੋਂ ਮੋਟਰਸਾਈਕਲ 'ਤੇ ਸ਼ਾਮ ਸਮੇਂ ਅਪਣੇ ਘਰ ਵਲ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਰੀਬ ਸਾਢੇ ਸੱਤ ਵਜੇ ਜਦੋਂ ਉਹ ਢੰਡਾਰੀ ਪੁਲ ਕੋਲ ਪੁੱਜਾ ਤਾਂ ਇਕ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਅਣਗਹਿਲੀ ਵਰਤਦਿਆਂ ਅਪਣਾ ਵਹੀਕਲ ਲਿਆ ਕੇ ਉਸ ਦੇ ਪੁੱਤਰ ਦੀ ਬਾਇਕ 'ਚ ਮਾਰ ਦਿਤਾ।

ਪਵਨ ਕੁਮਾਰ ਮੁਤਾਬਕ ਉਕਤ ਹਾਦਸੇ ਦੌਰਾਨ ਉਸ ਦੇ ਪੁੱਤਰ ਰਾਘਵ ਦਾ ਸਿਰ ਪੁਲ ਨਾਲ ਬਣੀ ਕੰਧ ਨਾਲ ਟਕਰਾ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਰਾਹਗੀਰਾਂ ਨੇ ਇਲਾਜ ਲਈ ਨੇੜੇ ਸਥਿਤ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ ਜਿਥੇ ਰਾਘਵ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਿਆ। ਪਵਨ ਕੁਮਾਰ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਅਪਣੀ ਸ਼ਿਕਾਇਤ ਦਰਜ ਕਰਾ ਦਿਤੀ ਹੈ। ਥਾਣਾ ਸਾਹਨੇਵਾਲ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਕੁਲਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।