ਪਟਿਆਲਾ: ਮੈਡੀਕਲ ਕਾਲਜ ਦੇ ਸੀਨੀਅਰ ਸਰਜਨ ਡਾਕਟਰ ਰਾਜਨ ਦੀ ਕੋਰੋਨਾ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲ 'ਚ ਕਈ ਦਿਨ ਤੋਂ ਚੱਲ ਰਿਹਾ ਸੀ ਇਲਾਜ

Dr. Rajan

 ਪਟਿਆਲਾ (ਗਗਨਦੀਪ ਸਿੰਘ) ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ 'ਚ ਆਮ ਲੋਕਾਂ ਵਾਂਗ ਹੀ ਡਾਕਟਰਾਂ ਉੱਤੇ ਕਾਫ਼ੀ ਭਾਰੀ ਪੈਂਦੀ ਨਜ਼ਰ ਆ ਰਹੀ ਰਹੀ ਹੈ। ਕੀ ਪੰਜਾਬ, ਕੀ ਦਿੱਲੀ ਤੇ ਕੀ ਮਹਾਮਾਰਾਸ਼ਟਰ ਹਰ ਪਾਸਿਓਂ ਵੱਡੀ ਗਿਣਤੀ 'ਚ ਡਾਕਟਰਾਂ ਦੇ ਕੋਵਿਡ ਕਾਰਨ ਮਾਰੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ। 37 ਸਾਲਾ ਡਾਕਟਰ ਰਾਜਨ ਪਿਛਲੇ ਲਗਭਗ ਇਕ ਮਹੀਨੇ ਤੋਂ ਬਿਮਾਰ ਸਨ ਅਤੇ ਰਾਜਿੰਦਰਾ ਹਸਪਤਾਲ 'ਚ ਇਲਾਜ ਅਧੀਨ ਸਨ।

ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਡਾਕਟਰ ਰਾਜਨ ਦੇ ਫੇਫੜੇ ਖਰਾਬ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਥਾਨਕ ਕੋਲੰਬੀਆ ਏਸ਼ੀਆ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਮੌਤ ਹੋ ਗਈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇਕ ਬਿਆਨ ਮੁਤਾਬਕ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ, ਜਦਕਿ ਦੂਜੀ ਲਹਿਰ 'ਚ ਹੁਣ ਤਕ 269 ਡਾਕਟਰ ਜਾਨ ਗੁਆ ਚੁੱਕੇ ਹਨ। ਦੂਜੀ ਲਹਿਰ 'ਚ ਅਧਿਕਾਰਤ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਡਾਕਟਰ ਬਿਹਾਰ 'ਚ 69, ਯੂਪੀ 'ਚ 34 ਅਤੇ ਦਿੱਲੀ 'ਚ 27 ਡਾਕਟਰਾਂ ਦੀ ਜਾਨ ਗਈ ਹੈ।

ਪਿਛਲੇ ਪੰਜ ਮਹੀਨੇ ਦੀ ਵੈਕਸੀਨੇਸ਼ਨ ਮੁਹਿੰਮ ਦੌਰਾਨ 66 ਫ਼ੀਸਦੀ ਹੈਲਥਕੇਅਰ ਵਰਕਰਾਂ ਦੀ ਵੈਕਸੀਨੇਸ਼ਨ ਹੋਈ ਹੈ। ਆਈਐਮਏ ਨੇ ਕਿਹਾ ਕਿ ਉਹ ਸਾਰੇ ਡਾਕਟਰਾਂ ਦੀ ਵੈਕਸੀਨੇਸ਼ਨ ਲਈ ਸਾਰੇ ਯਤਨ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਪੰਜਾਬ 'ਚ 34 ਡਾਕਟਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।