ਪੰਜਾਬ 'ਚ ਤਾਉਤੇ ਤੂਫਾਨ ਦਸਤਕ, ਭਾਰੀ ਮੀਂਹ ਪੈਣ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ

Cyclone Tauktae

 ਚੰਡੀਗੜ੍ਹ: ਤਾਉਤੇ ਤੂਫਾਨ ਨੇ ਗੁਜਰਾਤ ਵਿਚ ਤਬਾਹੀ ਮਚਾਈ ਹੈ। ਹੁਣ ਇਹ ਰਾਜਸਥਾਨ ਵੱਲ ਵਧ ਰਿਹਾ ਹੈ। ਇਸ ਦੇ ਕਾਰਨ 19 ਅਤੇ 20 ਮਈ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਬਹੁਤ ਸਾਰੇ ਖੇਤਰ ਇਸ ਦੀ ਲਪੇਟ ਵਿਚ ਆ ਸਕਦੇ ਹਨ।

 ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸੱਤ ਤੋਂ 10 ਸੈ.ਮੀ. ਤੱਕ ਬਾਰਸ਼ ਹੋ ਸਕਦੀ ਹੈ। ਉਸੇ ਸਮੇਂ, ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਭਾਗ ਦੇ ਮੁਖੀ ਡਾ ਕੇ ਕੇ ਗਿੱਲ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਉਮੀਦ ਸੀ।  ਇਸ ਤੋਂ ਇਲਾਵਾ ਦੱਖਣ ਪੱਛਮੀ ਮਾਨਸੂਨ 22 ਮਈ ਤੱਕ ਅੰਡੇਮਾਨ ਪਹੁੰਚ ਜਾਵੇਗਾ।  ਬੁੱਧਵਾਰ ਸਵੇਰੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲੇ ਬਦਲਾਂ ਨਾਲ ਅਸਮਾਲ ਘਿਰ ਗਿਆ ਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਇਸ ਦੇ ਨਾਲ ਲੋਕਾਂ ਨੂੰ ਪਿੱਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ।

 ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਤੇ ਗਰਜਾਂ ਦੇ ਨਾਲ ਹਲਕੇ ਤੋਂ ਦਰਮਿਆਨਾਂ ਮੀਂਹ ਵੀ ਪੈ ਸਕਦਾ ਹੈ। ਹਾਲਾਂਕਿ 21 ਮਈ ਤੋਂ ਪੰਜਾਬ ਦਾ ਮੌਸਮ ਸਾਫ ਹੋ ਜਾਵੇਗਾ।