ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿਤਾ ਅਸਤੀਫ਼ਾ

image

ਅਹਿਮਦਾਬਾਦ, 18 ਅਪ੍ਰੈਲ : ਗੁਜਰਾਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ  ਨੂੰ  ਵੱਡਾ ਝਟਕਾ ਲੱਗਾ ਹੈ | ਸੂਬੇ 'ਚ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਬੁਧਵਾਰ ਨੂੰ  ਅਸਤੀਫ਼ਾ ਦੇ ਦਿਤਾ | ਹਾਰਦਿਕ ਪਟੇਲ ਨੇ ਅਪਣੇ ਟਵਿੱਟਰ 'ਤੇ ਅਸਤੀਫ਼ੇ ਦੀ ਜਾਣਕਾਰੀ ਦਿਤੀ | ਉਨ੍ਹਾਂ ਲਿਖਿਆ, Tਅੱਜ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ | ਮੈਨੂੰ ਯਕੀਨ ਹੈ ਕਿ ਮੇਰੇ ਫ਼ੈਸਲੇ ਦਾ ਮੇਰੇ ਸਾਰੇ ਸਾਥੀਆਂ ਅਤੇ ਗੁਜਰਾਤ ਦੇ ਲੋਕਾਂ ਵਲੋਂ ਸਵਾਗਤ ਕੀਤਾ ਜਾਵੇਗਾ | ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ, ਮੈਂ ਭਵਿੱਖ ਵਿਚ ਗੁਜਰਾਤ ਲਈ ਅਸਲ ਵਿਚ ਸਕਾਰਾਤਮਕ ਕੰਮ ਕਰਨ ਦੇ ਯੋਗ ਹੋਵਾਂਗਾ |''
ਹਾਰਦਿਕ ਪਟੇਲ ਨੇ ਅਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ  ਸੌਂਪ ਦਿਤਾ ਹੈ | ਪਾਰਟੀ ਛੱਡਣ ਤੋਂ ਪਹਿਲਾਂ ਸੋਨੀਆ ਗਾਂਧੀ ਲਿਖੀ ਇਕ ਚਿੱਠੀ 'ਚ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਦੇਸ਼ ਕੁੱਝ ਅਹਿਮ ਮੁੱਦਿਆਂ 'ਤੇ ਸਿਰਫ਼ ''ਇਕ ਰੁਕਾਵਟ ਦੀ ਭੂਮਿਕਾ ਨਿਭਾਈ'' ਹੈ ਅਤੇ ਉਸ ਨੇ
''ਹਰ ਚੀਜ਼ ਦਾ ਸਿਰਫ਼ ਵਿਰੋਧ ਹੀ ਕੀਤਾ ਹੈ |'' ਪਟੇਲ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਵੀ ਗੁਜਰਾਤ ਦੇ ਲੋਕਾਂ ਦੇ ਹਿਤਾਂ ਨਾਲ ਜੁੜੇ ਮੁੱਦੇ ਚੁਕੇ, ਉਦੋਂ ਕਾਂਗਰਸ ਦੇ ਸੀਨੀਅਰ ਆਗੂ ਫ਼ੋਨ 'ਤੇ ਅਪਣੇ ਸੰਦੇਸ਼ ਦੇਖਣ 'ਚ ਮਸ਼ਰੂਫ ਹੁੰਦੇ ਹਨ ਅਤੇ ਕੁੱਝ ਨੇਤਾ ਜਦੋਂ ਪਾਰਟੀ ਅਤੇ ਦੇਸ਼ ਨੂੰ  ਉਨ੍ਹਾਂ ਦੀ ਲੋੜ ਹੁੰਦੀ ਹੈ ਉਦੋਂ ਉਹ ''ਵਿਦੇਸ਼ 'ਚ ਮਜ਼ੇ ਕਰ ਰਹੇ ਹੁੰਦੇ ਹਨ |''
ਸੋਨੀਆ ਗਾਂਧੀ ਲਿਖੀ ਚਿੱਠੀ ਵਿਚ ਪਟੇਲ ਨੇ ਦਾਅਵਾ ਕੀਤਾ ਕਾਂਗਰਸ ਨੂੰ  ਸਹੀ ਦਿਸ਼ਾ ਵਲ ਲਿਜਾਣ ਦੇ ਕਈ ਯਤਨਾਂ ਦੇ ਬਾਵਜੂਦ ਪਾਰਟੀ ਨੇ ਲਗਾਤਾਰ ਦੇਸ਼ ਅਤੇ ਸਮਾਜ ਦੇ ਹਿਤਾਂ ਦੇ ਬਿਲਕੁਲ ਉਲਟ ਕੰਮ ਕੀਤੇ |

ਉਨ੍ਹਾਂ ਅੱਗੇ ਲਿਖਿਆ, 'ਦੇਸ਼ ਦੇ ਨੌਜਵਾਨ ਇਕ ਯੋਗ ਅਤੇ ਮਜਬੂਤ ਲੀਡਰਸ਼ਿਪ ਚਾਹੁੰਦੇ ਹਨ, ਪਰ ਕਾਂਗਰਸ ਪਾਰਟੀ ਸਿਰਫ਼ ਵਿਰੋਧ ਦੀ ਰਾਜਨੀਤੀ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ |     (ਏਜੰਸੀ)