ਨਵਜੋਤ ਸਿੱਧੂ ਨੂੰ ਸਜ਼ਾ ਮਿਲਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
ਨਵਜੋਤ ਸਿੱਧੂ ਨੇ ਕਾਂਗਰਸ ਨੂੰ ਜੋ ਨੁਕਸਾਨ ਪਹੁੰਚਾਇਆ, ਉਸ ਦੀ ਕੋਈ ਪੂਰਤੀ ਨਹੀਂ ਕਰ ਸਕਦਾ
ਮੁਹਾਲੀ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ। ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਸ ਦੀ ਕੋਈ ਪੂਰਤੀ ਨਹੀਂ ਕਰ ਸਕਦਾ। ਜੋ ਕਾਂਗਰਸ ਨਹੀਂ ਕਰ ਸਕੀ, ਅੱਜ ਸੁਪਰੀਮ ਕੋਰਟ ਨੇ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਫਰਵਰੀ 'ਚ ਰਾਹੁਲ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੂੰ ਪਾਰਟੀ 'ਚੋਂ ਕੱਢਣ ਲਈ ਕਿਹਾ ਸੀ ਕਿ ਉਹ ਦੋਵੇ ਬੰਦੇ ਪਾਰਟੀ ਲਈ ਠੀਕ ਨਹੀਂ ਹਨ। ਉਹੀ ਹੋਇਆ ਅੱਜ ਸੁਨੀਲ ਜਾਖੜ ਬੀਜੇਪੀ ਵਿਚ ਸ਼ਾਮਲ ਹੋ ਗਿਆ।
ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰ ਸੁਨੀਲ ਜਾਖੜ 'ਤੇ ਤੰਜ਼ ਕੱਸਿਆ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਹੋ ਕੇ ਰੁਖ਼ਸਤ ਹਮਾਰੀ ਮਹਿਫ਼ਲ ਸੇ ਵਹ ਬੇਵਫ਼ਾ ਆਜ ਖ਼ੁਦ ਕੋ ਬੇਵਫਾਈ ਕੇ ਬਾਜ਼ਾਰ ਮੇਂ ਨਿਲਾਮ ਕਰ ਆਇਆ"