ਅਬੋਹਰ 'ਚ 18 ਗ੍ਰਾਮ ਹੈਰੋਇਨ ਤੇ 14.5 ਹਜ਼ਾਰ ਨਸ਼ੀਲੇ ਪਦਾਰਥਾਂ ਸਮੇਤ 2 ਨਸ਼ਾ ਤਸਕਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਲਈ ਤਲਾਸ਼ੀ

photo

 

ਅਬੋਹਰ: ਅਬੋਹਰ ਸ਼ਹਿਰ 'ਚ ਸੀ.ਆਈ.ਏ.ਸਟਾਫ-2 ਦੀ ਪੁਲਿਸ ਨੇ 2 ਵਿਅਕਤੀਆਂ ਨੂੰ 18 ਗ੍ਰਾਮ ਹੈਰੋਇਨ ਅਤੇ 14500 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਥਾਣਾ ਸਿਟੀ ਦੋ ਦੀ ਪੁਲਿਸ ਨੇ ਧਾਰਾ 21, 29, 27ਬੀ, 61, 85 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

 ਇਹ ਵੀ ਪੜ੍ਹੋ: ਹਰਿਆਣਾ: ਹੁਣ ਸੜਕਾਂ 'ਤੇ ਨਹੀਂ ਨਜ਼ਰ ਆਉਣਗੇ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ, ਗ੍ਰਹਿ ਮੰਤਰੀ ਨੇ ਜਾਰੀ ਕੀਤਾ ਇਹ ਹੁਕਮ

ਜਾਂਚ ਅਧਿਕਾਰੀ ਏਐਸਆਈ ਮਿਲਕਰਾਜ ਨੇ ਦੱਸਿਆ ਕਿ ਗਸ਼ਤ ਦੌਰਾਨ ਉਹ ਅਬੋਹਰ ਤੋਂ ਲਿੰਕ ਰੋਡ ਬਾਈਪਾਸ ਰਾਹੀਂ ਨਵੀਂ ਆਬਾਦੀ ਅਜ਼ੀਮਗੜ੍ਹ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਬਾਈਪਾਸ ਤੋਂ ਥੋੜ੍ਹਾ ਪਿੱਛੇ ਗਈ ਤਾਂ ਸਾਹਮਣੇ ਤੋਂ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਪਰ ਪੁਲਿਸ ਨੂੰ ਦੇਖ ਕੇ ਉਹ ਪਿੱਛੇ ਮੁੜ ਗਏ।

 ਇਹ ਵੀ ਪੜ੍ਹੋ: ਮਿਆਂਮਾਰ 'ਚ ਚੱਕਰਵਾਤੀ ਤੂਫਾਨ 'ਮੋਚਾ' ਨੇ ਮਚਾਈ ਤਬਾਹੀ, 55 ਲੋਕਾਂ ਦੀ ਮੌਤ 

ਏਐਸਆਈ ਅਨੁਸਾਰ ਭੱਜਣ ਦੀ ਕੋਸ਼ਿਸ਼ ਦੌਰਾਨ ਉਹਨਾਂ ਦਾ ਸਾਈਕਲ ਫਿਸਲ ਗਿਆ ਅਤੇ ਉਹ ਡਿੱਗ ਗਏ। ਸ਼ੱਕ ਦੇ ਆਧਾਰ 'ਤੇ ਇਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਜੋਰਾ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਬਲਵੀਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਖੂਈਖੇੜਾ ਰੁਕਨਪੁਰਾ ਵਜੋਂ ਹੋਈ ਹੈ।