Amritsar news: ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 20 ਟਰੇਨਾਂ ਰੱਦ, 27 ਦੇ ਰੂਟ ਬਦਲੇ ਤੇ 16 ਨੂੰ ਕੀਤਾ ਗਿਆ ਰੀ-ਸ਼ਡਿਊਲ

ਏਜੰਸੀ

ਖ਼ਬਰਾਂ, ਪੰਜਾਬ

Amritsar news: ਅੰਮ੍ਰਿਤਸਰ ਦੇ ਜੰਡਿਆਲਾ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਕੀਤਾ ਫੇਰਬਦਲ

Amritsar news: 20 trains running from Amritsar cancelled, 27 rerouted and 16 rescheduled

 

 Amritsar news: ਅੰਮ੍ਰਿਤਸਰ ਦੇ ਜੰਡਿਆਲਾ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਸਾਹਨੇਵਾਲ-ਅੰਮ੍ਰਿਤਸਰ ਰੇਲ ਸੈਕਸ਼ਨ ਦੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। 21 ਜੂਨ ਤੋਂ 24 ਜੂਨ ਤਕ ਅੰਮ੍ਰਿਤਸਰ ਤੋਂ ਚੱਲਣ ਅਤੇ ਆਉਣ ਵਾਲੀਆਂ 20 ਟਰੇਨਾਂ ਰੱਦ ਕੀਤੀਆਂ ਗਈਆਂ ਹਨ। 27 ਟਰੇਨਾਂ ਦੇ ਰੂਟ ਬਦਲੇ ਗਏ ਹਨ। 16 ਟਰੇਨਾਂ ਨੂੰ ਰੀ-ਸ਼ਡਿਊਲ ਕੀਤਾ ਗਿਆ ਹੈ ਜਦਕਿ ਦੋ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਰੇਲ ਅਧਿਕਾਰੀਆਂ ਮੁਤਾਬਕ, ਚੰਡੀਗੜ੍ਹ-ਅੰਮ੍ਰਿਤਸਰ ਟਰੇਨ ਨੰਬਰ 12411 ਨੂੰ 21 ਜੂਨ ਤੋਂ 23 ਜੂਨ, ਅੰਮ੍ਰਿਤਸਰ-ਚੰਡੀਗੜ੍ਹ ਟਰੇਨ ਨੰਬਰ 12412 ਨੂੰ 21 ਤੋਂ 23 ਜੂਨ, ਅੰਮ੍ਰਿਤਸਰ-ਨੰਗਲ ਡੈਮ 21 ਤੋਂ 23 ਜੂਨ, ਨਵੀਂ ਦਿੱਲੀ-ਅੰਮ੍ਰਿਤਸਰ 21 ਤੋਂ 23 ਜੂਨ, ਚੰਡੀਗੜ੍ਹ-ਅੰਮ੍ਰਿਤਸਰ ਟਰੇਨ ਨੰਬਰ 14541 ਨੂੰ 21 ਤੋਂ 22 ਜੂਨ, ਅੰਮ੍ਰਿਤਸਰ-ਚੰਡੀਗੜ੍ਹ ਟਰੇਨ ਨੰਬਰ 14542 ਨੂੰ 22 ਤੋਂ 23 ਜੂਨ, ਅੰਮ੍ਰਿਤਸਰ-ਨਵੀਂ ਦਿੱਲੀ ਟਰੇਨ ਨੰਬਰ 14680 ਨੂੰ 21 ਤੋਂ 23 ਜੂਨ, ਨਵੀਂ ਦਿੱਲੀ-ਜਲੰਧਰ ਸਿਟੀ ਟਰੇਨ ਨੰਬਰ 14681 ਨੂੰ 21 ਤੋਂ 23 ਜੂਨ ਤਕ ਰੱਦ ਕੀਤਾ ਗਿਆ ਹੈ।

ਜਲੰਧਰ ਸਿਟੀ-ਨਵੀਂ ਦਿੱਲੀ ਟਰੇਨ ਨੰਬਰ 14682 ਨੂੰ 22 ਤੋਂ 24 ਜੂਨ, ਨਵੀਂ ਦਿੱਲੀ-ਅੰਮ੍ਰਿਤਸਰ ਟਰੇਨ ਨੰਬਰ 14679 ਨੂੰ 22 ਤੋਂ 24 ਜੂਨ, ਅੰਮ੍ਰਿਤਸਰ-ਹਰਿਦੁਆਰ ਟਰੇਨ ਨੰਬਰ 12054 ਨੂੰ 22 ਤੋਂ 23 ਜੂਨ, ਜਲੰਧਰ ਸਿਟੀ-ਅੰਮ੍ਰਿਤਸਰ ਟਰੇਨ ਨੰਬਰ 74641 ਨੂੰ 21 ਤੋਂ 23 ਜੂਨ, ਅੰਮ੍ਰਿਤਸਰ-ਕਾਦੀਆਂ ਟਰੇਨ ਨੰਬਰ 74691 ਨੂੰ 21 ਜੂਨ, ਕਾਦੀਆਂ-ਅੰਮ੍ਰਿਤਸਰ ਟਰੇਨ ਨੰਬਰ 74692 ਨੂੰ 21 ਤੋਂ 23 ਜੂਨ, ਬਿਆਸ-ਤਰਨਤਾਰਨ ਟਰੇਨ ਨੰਬਰ 74603 ਨੂੰ 6 ਤੋਂ 23 ਜੂਨ, ਤਰਨਤਾਰਨ-ਬਿਆਸ ਟਰੇਨ ਨੰਬਰ 74604 ਨੂੰ 6 ਤੋਂ 23 ਜੂਨ, ਬਿਆਸ-ਤਰਨਤਾਰਨ ਟਰੇਨ ਨੰਬਰ 74605 ਨੂੰ 6 ਤੋਂ 23 ਜੂਨ, ਤਰਨਤਾਰਨ-ਬਿਆਸ ਟਰੇਨ ਨੰਬਰ 74606 ਨੂੰ 6 ਤੋਂ 23 ਜੂਨ, ਭਗਤਾਂਵਾਲਾ-ਖੇਮਕਰਨ ਟਰੇਨ ਨੰਬਰ 74686 ਨੂੰ 10 ਤੋਂ 23 ਜੂਨ ਤੇ ਖੇਮਕਰਨ-ਭਗਤਾਂਵਾਲਾ ਟਰੇਨ ਨੰਬਰ 74685 ਨੂੰ 10 ਤੋਂ 23 ਜੂਨ ਤੱਕ ਰੱਦ ਕੀਤਾ ਗਿਆ ਹੈ।

27 ਟਰੇਨਾਂ ਦੇ ਰੂਟ ਬਦਲੇ ਗਏ ਹਨ, 16 ਨੂੰ ਰੀ-ਸ਼ਡਿਊਲ, ਦੋ ਨੂੰ ਸ਼ਾਰਟ ਟਰਮੀਨੇਟ ਤੇ ਦੋ ਟਰੇਨਾਂ ਨੂੰ ਸ਼ਾਰਟ ਓਰੀਜੀਨੇਟ ਕੀਤਾ ਗਿਆ ਹੈ। ਇਨ੍ਹਾਂ ਟਰੇਨਾਂ ਵਿਚ ਲੁਧਿਆਣਾ ਤੇ ਢੰਡਾਰੀ ਤੋਂ ਯਾਤਰੀਆਂ ਦਾ ਸਫ਼ਰ ਹੁੰਦਾ ਹੈ। ਇਸ ਸਬੰਧੀ ਫਿਰੋਜ਼ਪੁਰ ਰੇਲ ਮੰਡਲ ਦੇ ਟਰੈਫਿਕ ਇੰਸਪੈਕਟਰ ਆਰਕੇ ਸ਼ਰਮਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜੰਡਿਆਲਾ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਸਾਹਨੇਵਾਲ-ਅੰਮ੍ਰਿਤਸਰ ਰੇਲ ਸੈਕਸ਼ਨ ਦੀਆਂ ਟਰੇਨਾਂ ਪ੍ਰਭਾਵਿਤ ਹੋਣਗੀਆਂ ਜਿਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

(For more news apart from Railways Latest News, stay tuned to Rozana Spokesman)