PUNBUS and PRTC Strike : ਪੰਜਾਬ 'ਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ
ਭਲਕੇ 2 ਘੰਟੇ ਬੱਸ ਸਟੈਂਡ ਰਹਿਣਗੇ ਬੰਦ
PUNBUS and PRTC Strike : ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆ ਲਈ ਵੱਡੀ ਖਬਰ ਸਾਹਮਣੇ ਆਈ ਹੈ। ਭਲਕੇ 20 ਮਈ ਨੂੰ ਪੰਜਾਬ ਭਰ ਵਿੱਚ 2 ਘੰਟੇ ਲਈ ਭਾਵ ਸਵੇਰੇ 10 ਵਜੇ ਤੋਂ ਦਪੁਹਿਰ 12 ਵਜੇ ਤੱਕ ਹੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਮੂਹ ਡਿਪੂ ਕਮੇਟੀਆਂ ਨੂੰ ਬੇਨਤੀ ਹੈ ਕਿ 15 ਮਈ 2025 ਨੂੰ ਜਥੇਬੰਦੀ ਦੇ ਮੰਗ ਪੱਤਰ ਅਨੁਸਾਰ ਮਾਨਯੋਗ ਟਰਾਸਪੋਰਟ ਮੰਤਰੀ ਪੰਜਾਬ,ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ,ਡਾਇਰੈਕਟਰ ਸਟੇਟ ਟਰਾਂਸਪੋਰਟ,ਮਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ ਸਮੇਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਸਾਰੀਆਂ ਮੰਗਾ ਤੇ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਵਲੋਂ ਮੰਗਾਂ ਤੇ ਸਹਿਮਤੀ ਜਤਾਈ ਗਈ ਅਤੇ ਦੱਸਿਆ ਗਿਆ ਕਿ ਪਾਲਸੀ ਬਣਾ ਕੇ ਵਿੱਤ ਵਿਭਾਗ ਨੂੰ ਭੇਜੀ ਗਈ ਹੈ ਵਿੱਤ ਵਿਭਾਗ ਨਾਲ ਅੱਜ ਮੀਟਿੰਗ ਸੀ ਜੋਂ ਕੈਂਸਲ ਹੋ ਗਈ ਸੀ ਹੁਣ ਦੁਬਾਰਾ ਅੱਜ ਮਿਤੀ 19 ਮਈ ਨੂੰ ਪ੍ਰਸੋਨਲ ਦੇ ਨਾਲ ਟਰਾਂਸਪੋਰਟ ਵਿਭਾਗ ਦੀ ਬਾਅਦ ਦੁਪਿਹਰ ਮੀਟਿੰਗ ਹੈ ਉਸ ਮੀਟਿੰਗ ਉਪਰੰਤ ਪਾਲਸੀ ਸਬੰਧੀ ਸਾਰਾ ਕੁੱਝ ਸਪੱਸ਼ਟ ਹੋ ਜਾਵੇਗਾ।
ਇਸ ਤੋਂ ਇਲਾਵਾ 20 ਮਈ 2025 ਨੂੰ ਹੋਣ ਵਾਲੀ ਦੇਸ਼ ਵਿਆਪਿਕ ਹੜਤਾਲ ਅੱਗੇ ਹੋ ਗਈ ਹੈ ਜਿਸ ਨੂੰ ਦੁਬਾਰਾ 9 ਜੁਲਾਈ 2025 ਨੂੰ ਦੇਸ ਵਿਆਪਿਕ ਹੜਤਾਲ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਜਥੇਬੰਦੀ ਵਲੋਂ ਸਮੱਰਥਣ ਰਹੇਗਾ ਅਤੇ ਕੱਲ 20 ਮਈ ਨੂੰ ਡੀ ਸੀ ਦਫਤਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਜਿਲਾ ਵਾਈਜ ਸ਼ਮੂਲੀਅਤ ਕੀਤੀ ਜਾਵਾਗੇ।
ਜਥੇਬੰਦੀ ਵੱਲੋ 20,21,22 ਮਈ 2025 ਨੂੰ ਹੜਤਾਲ ਧਰਨੇ ਸਮੇਤ ਸਾਰੇ ਐਕਸਨਾ ਨੂੰ ਵਿਭਾਗ ਵਲੋਂ ਹਾਂ ਪੱਖੀ ਹੁੰਗਾਰਾ ਵੇਖਦਿਆਂ ਅਤੇ ਅੱਜ ਮਿਤੀ 19 ਮਈ ਨੂੰ ਫੇਰ ਦੁਬਾਰਾ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਡਰਾਇਕੈਟਰ ਸਟੇਟ ਟਰਾਸਪੋਰਟ ਵਿਭਾਗ ਨਾਲ ਫੋਨ ਰਾਹੀਂ ਗੱਲਬਾਤ ਕਰਨ ਉਪਰੰਤ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਜੁੰਮੇਵਾਰੀ ਚੁੱਕਣ ਤੇ ਪੋਸਟਪੋਨ ਕੀਤਾ ਜਾਦਾ ਹੈ।
ਇਸ ਤੋਂ ਇਲਾਵਾ ਪਨਬੱਸ ਦੇ ਵਰਕਸ਼ਾਪ ਕਰਮਚਾਰੀਆਂ ਦੀਆਂ ਅਜੇ ਤੱਕ ਤਨਖਾਹਾਂ ਜਾਰੀ ਨਹੀਂ ਕੀਤੀਆ ਗਈਆ ਜੇਕਰ ਅੱਜ ਮਿਤੀ 19 ਮਈ ਸ਼ਾਮ ਤੱਕ ਨਾ ਪਾਈਆਂ ਗਈਆਂ ਤਾਂ ਕੱਲ ਮਿਤੀ 20 ਮਈ 2025 ਨੂੰ ਪੰਜਾਬ ਰੋਡਵੇਜ਼ ਪਨਬੱਸ ਦੇ ਸਾਰੇ ਡਿਪੂਆਂ ਵਲੋਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜੇਕਰ ਫੇਰ ਵੀ ਤਨਖਾਹਾਂ ਨਹੀਂ ਆਉਂਦੀਆਂ ਤਾਂ ਮਿਤੀ 21 ਮਈ ਤੋ ਕੇਵਲ ਪਨਬਸ ਦਾ ਪੂਰਨ ਚੱਕਾ ਜਾਮ ਕਰਕੇ ਬੰਦ ਕਰਦੇ ਹੋਏ ਤਿੱਖੇ ਸੰਘਰਸ਼ ਕੀਤੇ ਜਾਣਗੇ ।