ਖਹਿਰਾ ਦਾ ਬਿਆਨ ਅਤਿਵਾਦ ਨੂੰ ਸ਼ਹਿ ਦੇਣ ਵਾਲਾ: ਧਰਮਸੋਤ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ 'ਤੇ ਗੰਭੀਰ ਦੋਸ਼ ਲਗਾਉਂਦਿਆ ਪੰਜਾਬ ਸਰਕਾਰ ਦੇ ਜੰਗਲਾਤ...
ਅਹਿਮਦਗੜ੍ਹ, : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ 'ਤੇ ਗੰਭੀਰ ਦੋਸ਼ ਲਗਾਉਂਦਿਆ ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮਾ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਖਹਿਰਾ ਦੀਆਂ ਗਤਵਿਧੀਆਂ ਪੰਜਾਬ ਅੰਦਰ ਖੜਕੂਵਾਦ ਨੂੰ ਸ਼ਹਿ ਦੇਣ ਵਾਲੀਆਂ ਹਨ ਜੋਕਿ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ।
ਉਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਖ ਰੈਫਰੈਂਡਮ 2020 ਸਬੰਧੀ ਦਿੱਤੇ ਬਿਆਨਾਂ ਤੋਂ ਭਾਵੇਂ ਪਾਸਾ ਵੱਟਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਖਹਿਰਾ ਵੱਲੋਂ ਦਿੱਤਾ ਗਿਆ ਬਿਆਨ ਸਿੱਧੇ ਤੌਰ 'ਤੇ ਅਤਿਵਾਦ ਨੂੰ ਸ਼ਹਿ ਦੇਣ ਵਾਲਾ ਹੈ ਅਤੇ ਇਸ ਸਬੰਧੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ । ਅਰਵਿੰਦ ਕੇਜਰੀਵਾਲ ਨੇ ਉਸ ਨੂੰ ਪਾਰਟੀ ਵਿੱਚੋਂ ਖਾਰਿਜ ਨਾ ਕੀਤਾ ਤਾਂ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਵੱਲੋਂ ਆਪ ਪਾਰਟੀ ਵਿਰੁੱਧ ਖਾੜਕੂਵਾਦ ਨੂੰ ਸ਼ਹਿ ਦੇਣ ਵਾਲੇ ਦੋਸ਼ ਸਿੱਧ ਹੋ ਜਾਣਗੇ।
ਸਥਾਨਕ ਸ਼ਹਿਰ ਵਿਖੇ ਕਾਂਗਰਸ ਪਾਰਟੀ ਦੇ ਬਾਜੀਗਰ ਸੈਲ ਦੇ ਚੇਅਰਮੈਨ ਜੱਗਾ ਰਾਮ ਧਰਮਸੋਤ ਦੇ ਬੇਟੇ ਬਿੰਦਰੀ ਰਾਮ ਦੀ ਬਰਸੀ ਮੌਕੇ ਪਹੁੰਚੇ ਸ. ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ਼੍ਰੀ ਧਰਮਸੋਤ ਨੇ ਦੋਸ਼ ਲਗਾਇਆ ਕਿ ਖਹਿਰਾ ਦਾ ਪਿਛੋਕੜ ਵੀ ਸ਼੍ਰੋਮਣੀ ਅਕਾਲੀ ਦਲ ਵਾਲਾ ਹੈ । ਸ਼੍ਰੀ ਧਰਮਸੋਤ ਨੇ ਦਾਅਵਾ ਕੀਤਾ ਕਿ ਜਦੋਂ ਵੀ ਜਨੂੰਨੀ ਪਾਰਟੀਆਂ ਨੇ ਅੱਤਿਵਾਦ ਜਾਂ ਵੱਖਵਾਦ ਪੈਦਾ ਕੀਤਾ ਹੈ ਤਾਂ ਕਾਂਗਰਸੀ ਆਗੂਆਂ ਨੇ ਅਮਨ ਸ਼ਾਂਤੀ ਪੈਦਾ ਕਰਨ ਲਈ ਸਿਰ ਧੜ ਦੀ ਬਾਜੀ ਲਗਾਈ ਹੈ।
ਇਸ ਮੌਕੇ ਜੱਗਾ ਰਾਮ ਧਰਮਸੋਤ, ਪ੍ਰਧਾਨ ਨਗਰ ਕੌਂਸਲ ਪ੍ਰਧਾਨ ਸੁਰਾਜ ਮੁਹੰਮਦ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਜਸਵਿੰਦਰ ਸਿੰਘ ਲਾਲੀ ਪ੍ਰਧਾਨ ਟਰੱਕ ਯੂਨੀਅਨ, ਕਮਿੱਕਰ ਟੈਲੀਕੋਮ, ਦਲਜੀਤ ਸਿੰਘ ਬਹਿਲਾ, ਕਾਕਾ ਖਾਨ, ਜਗਤਾਰ ਸਿੰਘ ਪੰਮਾ ਆਦਿ ਹਾਜਰ ਸਨ।