ਮਜ਼ਦੂਰ ਦੀ ਧੀ ਬੀ.ਏ.ਐਮ.ਐਸ. 'ਚ ਬਣੀ ਯੂਨੀਵਰਸਟੀ ਟਾਪਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜ਼ਦੂਰ ਦੀ ਧੀ ਬੀ.ਏ.ਐਮ.ਐਸ. 'ਚ ਬਣੀ ਯੂਨੀਵਰਸਟੀ ਟਾਪਰ

1

ਮੋਗਾ, 19 ਜੂਨ (ਅਮਜਦ ਖਾਨ) : ਐਲੋਪੈਥੀ ਵਲ ਭੱਜ ਰਹੇ ਲੋਕਾਂ ਨੂੰ ਆਯੁਰਵੇਦ ਨਾਲ ਨਵਾਂ ਜੀਵਨ ਦੇਣ ਵਾਲੀ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਮੈਡੀਕਲ ਕਾਲਜ ਦੀ ਬੀ.ਏ.ਐਮ.ਐਸ. ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਟੀ ਹੁਸ਼ਿਆਰਪੁਰ ਵਿਚ 1100 'ਚੋਂ 866 ਅੰਕ ਲੈ ਕੇ ਟਾਪ ਕੀਤਾ ਹੈ। ਮਜ਼ਦੂਰ ਦੀ ਧੀ ਪ੍ਰਭਜੋਤ ਕੌਰ ਦਾ ਸੁਪਨਾ ਹੁਣ ਬਨਾਰਸ ਹਿੰਦੂ ਯੂਨੀਵਰਸਟੀ ਤੋਂ ਐਮ.ਡੀ. ਤੇ ਐਮ.ਐਸ. ਕਰਨ ਦਾ ਹੈ।

 ਪ੍ਰਭਜੋਤ ਦਾ ਕਹਿਣਾ ਹੈ ਕਿ ਕਿ ਐਲੋਪੈਥੀ ਮਰੀਜ਼ ਨੂੰ ਠੀਕ ਤਾਂ ਕਰਦੀ ਹੈ ਪਰ ਇਮਿਊਨਿਟੀ ਆਯੁਰਵੇਦ ਵਿਚ ਹੀ ਹੈ। ਆਯੁਰਵੇਦ ਦਾ ਭਵਿੱਖ ਉੱਜਲਾ ਹੈ। ਕੋਰੋਨਾ ਕਾਲ ਵਿਚ ਹੀ ਅੱਜ ਲੋਕ ਇਮਿਊਨਿਟੀ ਲਈ ਆਯੁਰਵੇਦ ਦੇ ਪੰਚਕਰਮਾ 'ਚ ਹੀ ਅਪਣਾ ਜੀਵਨ ਵੇਖ ਰਹੇ ਹਨ। ਪ੍ਰਭਜੋਤ ਨੂੰ ਯੂਨੀਵਰਸਟੀ ਟਾਪ ਕਰਨ 'ਤੇ 1.11 ਲੱਖ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਭਜੋਤ ਦੇ ਹੁਨਰ ਤੇ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਉਸ ਦੀ ਹੋਸਟਲ ਫ਼ੀਸ ਵੀ ਪੂਰੇ ਕੋਰਸ ਦੌਰਾਨ ਅੱਧੀ ਹੀ ਲਈ ਗਈ। ਮੈਡੀਕਲ ਵਿਦਿਆਰਥਣ ਦੇ ਰੂਪ 'ਚ ਪ੍ਰਭਜੋਤ ਨੇ 12-14 ਘੰਟੇ ਰੋਜ਼ਾਨਾ ਪੜ੍ਹਾਈ ਕੀਤੀ ਹੈ। ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਈ।