ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਦੇ ਨਵੇਂ ਪ੍ਰਬੰਧਕਾਂ ਦੀ ਚੋਣ 'ਚਸਿੱਖਬੀਬੀਆਂਨੂੰ ਮਿਲੀਨੁਮਾਇੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਦੇ ਨਵੇਂ ਪ੍ਰਬੰਧਕਾਂ ਦੀ ਚੋਣ 'ਚ ਸਿੱਖ ਬੀਬੀਆਂ ਨੂੰ ਮਿਲੀ ਨੁਮਾਇੰਦਗੀ

1

ਪੱਟੀ/ਖਾਲੜਾ 19  ਜੂਨ (ਅਜੀਤ ਘਰਿਆਲਾ/ ਗੁਰਪ੍ਰੀਤ ਸਿੰਘ) : ਪੰਥਕ ਸਰਗਰਮੀਆਂ ਕਰ ਕੇ  ਸਿੱਖ ਸੰਸਾਰ ਵਿਚ ਜਾਣੇ ਜਾਂਦੇ ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫਰਟ ਦੀ ਕਮੇਟੀ ਦਾ ਮਸਲਾ ਕਾਫ਼ੀ ਅਰਸੇ ਤੋਂ ਭਖਿਆ ਹੋਇਆ ਸੀ। ਕੁੱਝ ਰਵਾਇਤੀ ਪਤਵੰਤਿਆਂ ਵਲੋਂ ਆਪੋ-ਅਪਣਾ ਸੱਚ ਲੰਮੇ ਸਮੇਂ ਤੋਂ ਬਿਆਨ ਕੀਤਾ ਜਾ ਰਿਹਾ ਸੀ। ਆਪੋ ਅਪਣੇ ਸੱਚ ਤੋਂ ਭਾਵ ਕਿ ਹਰ ਕੋਈ ਅਪਣੇ ਆਪ ਨੂੰ ਉੱਚਾ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਕਸ਼ਮਕਸ਼ ਵਿਚ ਨਿਰਪੱਖ ਸੋਚ ਵਾਲੇ ਸੱਜਣਾਂ ਤੇ ਇਸ ਵਿਵਾਦ ਤੋਂ ਅਕ ਚੁੱਕੀ ਬਹੁਗਿਣਤੀ ਸੰਗਤ ਦਾ ਮੰਨਣਾ ਸੀ ਕਿ ਬੀਤੇ ਸਮੇਂ ਦੌਰਾਨ ਗੁਰੂ ਘਰ ਦੇ ਪ੍ਰਬੰਧ ਵਿਚ ਰਹਿ ਚੁਕੇ ਸਾਰੇ ਹੀ ਸੱਜਣ ਕਮੇਟੀ ਤੋਂ ਲਾਂਭੇ ਰਹਿਣੇ ਚਾਹੀਦੇ ਹਨ। ਸੋ ਬਹੁ ਗਿਣਤੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੌਜੂਦਾ ਕਮੇਟੀ ਨੇ ਵੀਰਵਾਰ ਨੂੰ ਅਪਣਾ ਕਾਰਜ ਭਾਰ ਪਹਿਲੀ ਵਾਰ ਨਵੇਂ ਚਿਹਰਿਆਂ ਨੂੰ ਸੌਂਪ ਦਿਤਾ ਹੈ, ਇਥੋਂ ਤਕ ਕਿ 15 ਸਲਾਹਕਾਰ ਬੋਰਡ ਦੇ ਮੈਂਬਰਾਂ (ਬਾਇਰਾਟ) ਵਿਚ ਵੀ ਸਾਰੇ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਸੱਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਪਹਿਲੀ ਵਾਰ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਬੀਬੀਆਂ ਨੂੰ ਵੀ ਬਰਾਬਰ ਨੁਮਾਇੰਦਗੀ ਦਿਤੀ ਗਈ। ਜਿਨ੍ਹਾਂ 'ਚ ਬੀਬੀ ਰਾਜਵਿੰਦਰ ਕੌਰ ਮੀਤ ਪ੍ਰਧਾਨ, ਬੀਬੀ ਭੁਪਿੰਦਰਪਾਲ ਕੌਰ ਸਿੰਘ ਖਜ਼ਾਨਚੀ, ਭਾਈ ਚਰਨਜੀਤ ਸਿੰਘ ਬਟਾਲਾ ਜਨਰਲ ਸੈਕਟਰੀ, ਭਾਈ ਜੋਗਾ ਸਿੰਘ  ਮੋਤੀ ਲੰਗਰ ਇੰਚਾਰਜ, ਭਾਈ ਅੰਮ੍ਰਿਤਪਾਲ ਸਿੰਘ  ਪੰਧੇਰ ਮੁੱਖ ਸੇਵਾਦਾਰ ਤੇ ਪੰਦਰਾਂ ਸਲਾਹਕਾਰ ਬੋਰਡ ਦੇ ਮੈਂਬਰਾਂ (ਬਾਇਰਾਟਸ) ਵਲੋਂ ਭਾਈ ਰੁਲ਼ਦਾ ਸਿੰਘ  ਨੂੰ ਚੇਅਰਮੈਨ ਚੁਣਿਆ ਗਿਆ। ਸਾਬਕਾ ਪ੍ਰਧਾਨ ਭਾਈ ਅਨੂਪ ਸਿੰਘ  ਤੇ ਸਾਬਕਾ ਚੇਅਰ ਭਾਈ ਇੰਦਰਪਾਲ ਸਿੰਘ ਗੋਜਰਾ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਤੇ ਸੇਵਾ ਤੋਂ ਫ਼ਾਰਗ ਕੀਤਾ ਗਿਆ।