ਕੋਰੋਨਾ ਹਾਲੇ ਦੇਸ਼ ’ਚ ਮੌਜੂਦ, ਇਸ ਦੇ ਭੇਸ ਬਦਲਣ ਦੀ ਸੰਭਾਵਨਾ ਹੈ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਹਾਲੇ ਦੇਸ਼ ’ਚ ਮੌਜੂਦ, ਇਸ ਦੇ ਭੇਸ ਬਦਲਣ ਦੀ ਸੰਭਾਵਨਾ ਹੈ : ਮੋਦੀ

image

ਨਵੀਂ ਦਿੱਲੀ, 18 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਹਾਲੇ ਵੀ ਦੇਸ਼ ਵਿਚ ਮੌਜੂਦ ਹੈ ਅਤੇ ਇਸ ਦੇ ਰੂਪ ਬਦਲਣ ਦੀ ਸੰਭਾਵਨਾ ਬਣੀ ਹੋਈ ਹੈ, ਇਸ ਲਈ ਸਾਰੀਆਂ ਸਾਵਧਾਨੀਆਂ ਵਰਤਣ ਦੇ ਨਾਲ ਹੀ ਸੰਭਾਵੀ ਚੁਣੌਤੀਆਂ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਨੂੰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ। ਹਰ ਦੇਸ਼ਵਾਸੀ ਨੂੰ ਮੁਫ਼ਤ ਟੀਕਾ ਲਗਾਉਣ ਲਈ ਕੇਂਦਰ ਦੀ ਵਚਨਬਧਤਾ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਢੁਕਵੀਂ ਦੂਰੀ ਦਾ ਪਾਲਣ ਕਰਨ ਸਹਿਤ ਬਚਾਅ ਦੇ ਸਾਰੇ ਉਪਾਅ ਕਰਨ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਵੀਡੀਉ Çਲੰਕ ਰਾਹੀਂ ਕੋਵਿਡ-19 ਵਿਰੁਧ ਪਹਿਲੀ ਕਤਾਰ ਦੇ ਯੋਧਿਆਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਇਕ ਕ੍ਰੈਸ਼ ਕੋਰਸ ਦੀ ਸ਼ੁਰੂਆਤ ਕਰਨ ਤੋਂ ਬਾਅਦ ਅਪਣੇ ਸੰਬੋਧਨ ਵਿਚ ਇਹ ਗੱਲਾਂ ਕਹੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ 26 ਸੂਬਿਆਂ ਦੇ 111 ਟ੍ਰੇਨਿੰਗ ਸੈਂਟਰਾਂ ਰਾਹੀਂ ਕੋਵਿਡ-19 ਹੈਲਥਕੇਅਰ ਫ਼ਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਪ੍ਰੀਖਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਇਕ ਲੱਖ ਫ਼ਰੰਟਲਾਈਨ ਵਰਕਰਾਂ ਨੂੰ ਹੁਨਰ ਨਾਲ ਲੈਸ ਕੀਤਾ ਜਾਵੇਗਾ ਅਤੇ ਨਵੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਬੁਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਇਸ ਬਾਰੇ ਜਾਣਕਾਰੀ ਦਿਤੀ ਗਈ ਸੀ। 
ਮੋਦੀ ਨੇ ਕਿਹਾ,‘‘ਕੋਰੋਨਾ ਦੀ ਦੂਜੀ ਲਹਿਰ ਵਿਚ ਅਸੀਂ ਦੇਖਿਆ ਕਿ ਇਸ ਵਾਇਰਸ ਦਾ ਵਾਰ ਵਾਰ ਭੇਸ ਬਦਲਣਾ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਲਿਆ ਸਕਦਾ ਹੈ। ਇਸੇ ਟੀਚੇ ਨਾਲ ਅੱਜ ਦੇਸੋ ਵਿਚ ਅਗਲੀ ਕਤਾਰ ਦੇ ਕਰੀਬ ਇਕ ਲੱਖ ਕੋਰੋਨਾ ਯੋਧਿਆਂ ਨੂੰ ਤਿਆਰ ਕਰਨ ਦਾ ਮਹਾਂ ਅਭਿਆਨ ਸ਼ੁਰੂ ਹੋ ਰਿਹਾ ਹੈ।’’ ਦੇਸ਼ ਵਿਚ 21 ਜੂਨ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਅਭਿਆਨ ਦੇ ਨਵੇਂ ਗੇੜ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਉਹੀ ਸੁਵਧਾ ਮਿਲੇਗੀ ਜੋ ਹਾਲੇ 43 ਸਾਲ ਤੋਂ ਉਪਰ ਦੇ ਲੋਕਾਂ ਨੂੰ ਮਿਲਦੀ ਸੀ। ਕੇਂਦਰ ਸਰਕਾਰ ਹਰ ਦੇਸ਼ਵਾਸੀ ਨੂੰ ਮੁਫ਼ਤ ਟੀਕਾ ਲਗਾਉਣ ਲਈ ਵਚਨਬੱਧ ਹੈ। ਇਸ ਮੌਕੇ ਕੇਂਦਰੀ ਕੌਸ਼ਲ ਵਿਕਾਸ ਅਤੇ ਉਧਮਤਾ ਮੰਤਰੀ ਮਹਿੰਦਰ ਨਾਥ ਪ੍ਰਧਾਨ, ਸਿਹਤ ਮੰਤਰੀ ਹਰਸ਼ਵਰਧਨ, ਆਰ ਕੇ ਸਿੰਘ, ਨਿਤਿਆਨੰਦ ਰਾਏ, ਅਸ਼ਵਨੀ ਚੌਬੇ ਅਤੇ ਪ੍ਰਸਿੱਧ ਡਾਕਟਰ ਨਰੇਸ਼ ਤਰੇਹਨ ਮੌਜੂਦ ਸਨ।