ਜ਼ਿੰਦਗੀ ਦੀ ਜੰਗ ਹਾਰੇ Flying Sikh ਮਿਲਖਾ ਸਿੰਘ, ਪੀਜੀਆਈ 'ਚ ਲਏ ਆਖ਼ਰੀ ਸਾਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਹੋਏ ਸਨ ਹਸਪਤਾਲ ਭਰਤੀ 

Milkha Singh

ਚੰਡੀਗੜ੍ਹ -  ਉਡਣਾ ਸਿੱਖ ਮਿਲਖਾ ਸਿੰਘ (Milkha Singh)  ਦੀ ਸ਼ੁੱਕਰਵਾਰ ਰਾਤ 11.24 ਵਜੇ ਮੌਤ ਹੋ ਗਈ।  ਉਹਨਾਂ ਨੇ 91 ਸਾਲ ਦੀ ਉਮਰ ਵਿਚ  ਚੰਡੀਗੜ੍ਹ ਸਥਿਤ ਪੀਜੀਆਈ (PGI) 'ਚ ਆਖ਼ਰੀ ਸਾਹ ਲਏ।

ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਪੀ.ਜੀ.ਆਈ. ਦੇ ਕਾਰਡਿਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ।

 

ਇਹ ਵੀ ਪੜ੍ਹੋ:  ਸੰਪਾਦਕੀ: ਲੋਕ ਰਾਜ ਵਿਚ ਡਰ ਦਾ ਮਾਹੌਲ ਬਣਾ ਕੇ ਰਾਜ ਕਰਨ ਦੀ ਗ਼ਲਤ ਰੀਤ

 

 ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ  ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਤਿੰਨ  ਲੜਕੀਆਂ ਅਤੇ ਇੱਕ ਪੁੱਤ ਜੀਵ ਮਿਲਖਾ ਸਿੰਘ ਹੈ ਜੋ ਮਸ਼ਹੂਰ ਗੋਲਫਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ( Narendra Modi ) ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ  ਕੀਤਾ।