ਪਤਨੀ ਦੀ ਮੌਤ ਤੋਂ ਪੰਜ ਦਿਨ ਬਾਅਦ ਅਲਵਿਦਾ ਕਹਿ ਗਏ ਮਿਲਖਾ ਸਿੰਘ, ਅੱਜ ਹੋਵੇਗਾ ਅੰਤਿਮ ਸਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਮਿਲਖਾ ਸਿੰਘ ਦੀ ਪਤਨੀ ਦੀ ਪੰਜ ਦਿਨ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ 13 ਜੂਨ ਨੂੰ ਕੋਰੋਨਾ ਦੀ ਲਾਗ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ।

Milkha singh

ਚੰਡੀਗੜ੍ਹ - ਪੀਜੀਆਈ ਵਿਖੇ ਕੋਰੋਨਾ ਦੀ ਲਾਗ ਦੇ ਇਲਾਜ ਦੌਰਾਨ, 91 ਸਾਲਾ ਉੱਡਣਾ ਸਿੱਖ ਮਿਲਖਾ ਸਿੰਘ (Milkha Singh Death) ਸ਼ੁੱਕਰਵਾਰ ਰਾਤ ਨੂੰ 11.24 ਵਜੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਦੀ ਪੰਜ ਦਿਨ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ 13 ਜੂਨ ਨੂੰ ਕੋਰੋਨਾ ਦੀ ਲਾਗ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ।

ਪੰਜ ਦਿਨਾਂ ਦੇ ਅੰਦਰ-ਅੰਦਰ ਪਰਿਵਾਰ ਦੇ ਦੋ ਮੈਂਬਰਾਂ ਦਾ ਗੁਜ਼ਰ ਜਾਣਾ ਬਹੁਤ ਵੱਡਾ ਦੁੱਖ ਹੈ। ਮਿਲਖਾ ਸਿੰਘ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਆਪਣੇ ਪਿਤਾ ਦੀ ਲਾਸ਼ ਲੈਣ ਲਈ ਪੀਜੀਆਈ ਪਹੁੰਚੇ। ਮਿਲਖਾ ਸਿੰਘ (Milkha Singhਦੀ ਬੇਟੀ ਜੋ ਅਮਰੀਕਾ ਵਿਚ ਡਾਕਟਰ ਹੈ, ਉਹ ਵੀ ਇਥੇ ਆਈ ਹੋਈ ਹੈ। ਜਦੋਂ ਮਿਲਖਾ ਸਿੰਘ ਦਾ ਦੂਜੀ ਵਾਰ 16 ਜੂਨ ਨੂੰ ਪੀਜੀਆਈ ਵਿਖੇ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹਨਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਪਰ ਇਸ ਦੇ ਬਾਵਜੂਦ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਪੀ.ਜੀ.ਆਈ.  ਦੇ ਕਾਰਡੀਆਕ ਸੈਂਟਰ ਵਿਖੇ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਮਿਲਖਾ ਸਿੰਘ ਦੀ ਰਿਪੋਰਟ 17 ਮਈ ਨੂੰ ਪਾਜ਼ੀਟਿਵ ਆਈ ਸੀ। ਹਾਲਤ ਖ਼ਰਾਬ ਹੋਣ 'ਤੇ ਪਹਿਲਾਂ ਉਹਨਾਂ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਕੋਰੋਨਾ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਹਨਾਂ ਨੂੰ 31 ਮਈ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: Reliance Jio ਨੇ ਮਾਰਚ 'ਚ ਬਣਾਏ 79 ਲੱਖ ਤੋਂ ਵੱਧ ਗਾਹਕ, Airtel ਤੇ Vodafone ਨੂੰ ਛੱਡਿਆ ਪਿੱਛੇ

ਇਸ ਤੋਂ ਬਾਅਦ, ਉਹ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸੈਕਟਰ -8 ਸਥਿਤ ਆਪਣੇ ਘਰ ਵਿਚ ਆਰਾਮ ਕਰ ਰਹੇ ਸਨ। 3 ਜੂਨ ਨੂੰ ਉਹਨਾਂ ਦੀ ਸਿਹਤ ਫਿਰ ਵਿਗੜ ਗਈ। ਆਕਸੀਜਨ ਦਾ ਪੱਧਰ ਘਟਣ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਦੇ ਕੋਵਿਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦਾ ਇਥੇ ਇਲਾਜ ਚੱਲ ਰਿਹਾ ਸੀ ਤੇ ਜਿਸ ਦੇ ਚਲਦਿਆਂ ਰਾਤ 11. 24 ਵਜੇ ਉਹਨਾਂ ਨੇ ਆਖ਼ਰੀ ਸਾਹ ਲਿਆ ਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। 

ਦੱਸ ਦਈਏ ਕਿ ਅੱਜ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹਨਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਹੈ 'ਸਵਰਗਵਾਸੀ ਮਿਲਖਾ ਸਿੰਘ ਜੀ ਦਾ ਅੰਤਿਮ ਸਸਕਾਰ ਸਾਡੀ ਸਰਕਾਰ ਵੱਲੋਂ ਸਾਰੇ ਸਨਮਾਨਾਂ ਸਹਿਤ ਕੀਤਾ ਜਾਵੇਗਾ ਤੇ ਪੰਜਾਬ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਦਿਨ ਦਾ ਸੂਬਾ ਪੱਧਰੀ ਸੋਗ ਮਨਾਇਆ ਜਾਵੇਗਾ' ...