ਨਵਜੋਤ ਸਿੱਧੂ ਨੇ ਚੁੱਕਿਆ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਦਾ ਮੁੱਦਾ, ਕੀਤੀ ਸਰਕਾਰ ਦੀ ਆਲੋਚਨਾ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਕਰਵਾਿਆ ਚੁੱਪ - ਨਵਜੋਤ ਕੌਰ ਸਿੱਧੂ

Navjot kaur Sidhu

ਪਟਿਆਲਾ  : ਕੈਪਟਨ ਸਰਕਾਰ ਵਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ’ਤੇ ਹੁਣ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਆਪਣੀ ਹੀ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਬਿਨ੍ਹਾਂ ਟੈਸਟ ਪਾਸ ਕੀਤੇ ਕਿਸੇ ਨੂੰ ਵੀ ਇੰਸਪੈਕਟਰ ਜਾਂ ਤਹਿਸੀਲਦਾਰ ਬਣਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਹੈ ਕਿਉਂਕਿ ਉਹ ਪਹਿਲਾਂ ਸਾਰੇ ਟੈਸਟ ਪਾਸ ਕਰਦੇ ਹਨ ਅਤੇ ਫਿਰ ਵੱਡੀ ਜੱਦੋ-ਜਹਿਦ ਤੋਂ ਬਾਅਦ ਇਨ੍ਹਾਂ ਅਹੁਦਿਆਂ ਤੱਕ ਪਹੁੰਚਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਉਹ ਡਾਕਟਰ ਬਣੇ ਹਨ ਤਾਂ ਉਸ ਲਈ ਉਨ੍ਹਾਂ ਵੱਡੀ ਪੜ੍ਹਾਈ ਕੀਤੀ ਪਰ ਮੇਰਾ ਮੰਨਣਾ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਨੌਕਰੀ ਨਹੀਂ ਦੇਣੀ ਚਾਹੀਦੀ। ਖਾਸ ਕਰਕੇ ਉਨ੍ਹਾਂ ਨੂੰ ਜੋ ਆਰਥਿਕ ਪੱਖੋਂ ਸਹੀ ਹੋਣ। ਇਸ ਦੇ ਨਾਲ ਹੀ ਨਵਜੋਤ ਕੌਰ ਨੇ ਅਧਿਆਪਕਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਤੇ ਬੋਲਦਿਆਂ ਕਿਹਾ ਕਿ ਜਿਸ ਨੇ ਪੰਜਾਬ ਦਾ ਭਵਿੱਖ ਬਣਾਉਣਾ ਹੈ, ਉਹ ਅੱਜ ਸੜਕਾਂ ’ਤੇ ਆਪਣੀ ਤਨਖ਼ਾਹ ਨੂੰ ਲੈ ਕੇ ਧੱਕੇ ਖਾ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਨੂੰ ਘੱਟੋ-ਘੱਟ 70 ਹਜ਼ਾਰ ਰੁਪਏ ਤਨਖਾਹ ਦੇਵੇ ਤਾਂ ਕਿ ਉਹ ਕਿਤੇ ਹੋਰ ਨਾ ਵੇਖਣ ਕਿਉਂਕਿ ਮਾਪਿਆਂ ਦਾ 70 ਫ਼ੀਸਦੀ ਪੈਸਾ ਸਿਰਫ ਪੜ੍ਹਾਈ ਅਤੇ ਮੈਡੀਕਲ ਉੱਤੇ ਲੱਗ ਜਾਂਦਾ ਹੈ ਜਦੋਂ ਪੜ੍ਹਨ ਤੋਂ ਬਾਅਦ ਵੀ ਇਸ ਤਰ੍ਹਾਂ ਧੱਕੇ ਖਾਣੇ ਪੈਣ ਤਾਂ ਨੌਜਵਾਨ ਹੋਰ ਦੇਸ਼ਾਂ ਵੱਲ ਰੁਖ਼ ਕਰਦਾ ਹੈ। ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹਨਾਂ ਦੀ ਪਤਨੀ ਨੇ ਬੋਲਦਿਆਂ ਕਿਹਾ ਕਿ ਸਿੱਧੂ ਨੇ ਪੰਜਾਬ ਦੀ ਖਾਤਰ ਸਭ ਕੁੱਝ ਵਾਰ ਦਿੱਤਾ ਹੈ।

ਹੁਣ ਵੀ ਉਨ੍ਹਾਂ ਨੂੰ 10-10 ਕਰੋੜ ਰੁਪਏ ਦੇ ਪ੍ਰੋਗਰਾਮਾਂ ਦੇ ਆਫਰ ਆਉਂਦੇ ਹਨ ਪਰ ਉਨ੍ਹਾਂ ਪੰਜਾਬ ਲਈ ਇਨ੍ਹਾਂ ਪ੍ਰੋਗਰਾਮਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੇ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਨੂੰ ਲੈ ਕੇ ਕਿਹਾ ਕਿ ਸਿੱਧੂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ ਸੀ ਉਹ ਸ਼ਾਂਤ ਹਨ ਜਦੋਂ ਕੋਈ ਫ਼ੈਸਲਾ ਆਏਗਾ ਤਾਂ ਸਿੱਧੂ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇਣਗੇ।