ਪਾਇਲਟ ਨਾਲ ਚੱਲ ਰਹੀ ਹੈ ਪ੍ਰਿਯੰਕਾ ਗਾਂਧੀ ਦੀ ਗੱਲਬਾਤ : ਮਾਕਨ

ਏਜੰਸੀ

ਖ਼ਬਰਾਂ, ਪੰਜਾਬ

ਪਾਇਲਟ ਨਾਲ ਚੱਲ ਰਹੀ ਹੈ ਪ੍ਰਿਯੰਕਾ ਗਾਂਧੀ ਦੀ ਗੱਲਬਾਤ : ਮਾਕਨ

image

ਨਵੀਂ ਦਿੱਲੀ, 18 ਜੂਨ : ਕਾਂਗਰਸ ਮੁੱਖ ਸਕੱਤਰ ਅਜੇ ਮਾਕਨ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਸ਼ੁਕਰਵਾਰ ਨੂੰ ਕਿਹਾ ਕਿ ਪਾਇਲਟ ਦੇ ਨਾਲ ਪਾਰਟੀ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਗੱਲਬਾਤ ਚਲ ਰਹੀ ਹੈ।
ਉਨ੍ਹਾਂ ਪੀਟੀਆਈ-ਭਾਸ਼ਾ ਨੂੰ ਦਸਿਆ ਕਿ ਪਾਇਲਟ ਨਾਲ ਉਹ ਅ ਤੇ ਕਾਂਗਰਸ ਦੇ ਸੰਗਠਨ ਮੁੱਖ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਗੱਲਬਾਤ ਕਰ ਰਹੇ ਹਨ।
ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੇ ਨਾਰਾਜ਼ ਹੋਣ ਦੀਆਂ ਖ਼ਬਰਾਂ ਬਾਰੇ ਪੁਛੇ ਜਾਣ ’ਤੇ ਕਾਂਗਰਸ ਦੇ ਰਾਜਸਥਾਨ ਮੁਖੀ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਬੇਬੁਨਿਆਦ ਹਨ।
ਜ਼ਿਕਰਯੋਗ ਹੈ ਕਿ ਪਾਇਲਟ ਹਾਲ ਹੀ ਵਿਚ ਕਈ ਦਿਨਾਂ ਤਕ ਦਿੱਲੀ ਵਿਚ ਸਨ ਅਤੇ ਫਿਰ ਜੈਪੁਰ ਪਰਤ ਗਏ। ਅਜਿਹੇ ਵਿਚ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਦੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਹਾਲਾਂਕਿ , ਮਾਕਨ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਪਾਇਲਟ ਕਾਂਗਰਸ ਦੇ ‘ਸਟਾਰ’ ਹਨ ਅਤੇ ਜੇ ਉਹ ਕਿਸੇ ਨੂੰ ਮਿਲਣਾ ਚਾਹੁਣਗੇ ਤਾਂ ਇਹ ਸੰਭਵ ਹੀ ਨਹੀਂ ਹੈ ਕਿ ਉਨ੍ਹਾਂ ਦੀ ਮੁਲਾਕਾਤ ਨਾ ਹੋ ਸਕੇ।
ਉਨ੍ਹਾਂ ਕਿਹਾ, ‘‘ਇਹ ਸੱਭ ਨੂੰ ਪਤਾ ਹੈ ਕਿ ਪ੍ਰਿਯੰਕਾ ਜੀ 10 ਦਿਨਾਂ ਤੋਂ ਦਿੱਲੀ ਵਿਚ ਨਹੀਂ ਹਨ। ਉਨ੍ਹਾਂ ਦੀ ਪਾਇਲਟ ਨਾਲ ਗੱਲਬਾਤ ਹੋ ਰਹੀ ਹੈ। ਪਾਇਲਟ ਦੇ ਨਾਲ ਮੈਂ ਅਤੇ ਵੇਣੂਗੋਪਾਲ ਜੀ ਵੀ ਗੱਲਬਾਤ ਕਰ ਰਹੇ ਹਨ।’’
ਮਾਕਨ ਨੇ ਦਸਿਆ ਕਿ ਰਾਜਸਥਾਨ ਕੈਬਨਿਟ ਵਿਚ 9 ਅਹੁਦੇ ਖਾਲੀ ਹਨ ਅਤੇ ਇਨ੍ਹਾਂ ਨੂੰ ਭਰਨ ਤੇ ਦੂਜੀਆਂ ਰਾਜਨੀਤਕ ਨਿਯੁਕਤੀਆਂ ਲਈ ਕੰਮ ਚਲ ਰਿਹਾ ਹੈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪਾਇਲਟ ਅਤੇ ਦੂਜੇ ਸੀਨੀਅਰ ਨੇਤਾਵਾਂ ਦੇ ਨਾਲ ਇਸ ਸਬੰਧੀ ਗੱਲਬਾਤ ਵੀ ਹੋ ਰਹੀ ਹੈ।