Flying Sikh ਨੂੰ ਅਨੋਖੀ ਸ਼ਰਧਾਂਜਲੀ,Artist ਵਰੁਣ ਟੰਡਨ ਨੇ ਖੰਭ 'ਤੇ ਉਲੀਕੀ ਮਿਲਖਾ ਸਿੰਘ ਦੀ ਤਸਵੀਰ 

ਏਜੰਸੀ

ਖ਼ਬਰਾਂ, ਪੰਜਾਬ

ਮਿਲਖਾ ਸਿੰਘ ਨਾ ਸਿਰਫ਼ ਚੰਡੀਗੜ੍ਹ ਬਲਕਿ ਪੂਰੇ ਭਾਰਤ ਦਾ ਮਾਣ ਸਨ

Unique tribute to Flying Sikh, Artist Varun Tandon paints a picture of Milkha Singh on the wings

ਚੰਡੀਗੜ੍ਹ : Flying Sikh Milkha Singh ਦੇ ਦੇਹਾਂਤ 'ਤੇ ਹਰ ਪਾਸੇ ਮਾਯੂਸੀ ਹੈ। ਹਰ ਕੋਈ ਵਿਅਕਤੀ ਆਪਣੇ ਤਰੀਕੇ ਨਾਲ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਤਹਿਤ 'ਚ ਚੰਡੀਗੜ੍ਹ ਸ਼ਹਿਰ ਦੇ ਆਰਟਿਸਟ ਵਰੁਣ ਟੰਡਨ ਨੇ ਵੀ ਅਨੋਖੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦਰਅਸਲ ਵਰੁਣ ਟੰਡਨ ਨੇ ਇਕ ਖੰਭ 'ਤੇ ਮਿਲਖਾ ਸਿੰਘ ਦੀ ਤਸਵੀਰ ਨੂੰ ਉਲੀਕਿਆ ਹੈ।

ਵਰੁਣ ਨੇ ਦੱਸਿਆ ਕਿ ਮਿਲਖਾ ਸਿੰਘ ਨਾ ਸਿਰਫ਼ ਚੰਡੀਗੜ੍ਹ ਬਲਕਿ ਪੂਰੇ ਭਾਰਤ ਦਾ ਮਾਣ ਸਨ। ਉਨ੍ਹਾਂ ਦੇ ਜਾਣ ਨਾਲ ਖੇਡ ਜਗਤ ਦੇ ਨਾਲ ਸਮਾਜ ਦੇ ਨੌਜਵਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਸ ਨੂੰ ਪੂਰਾ ਕਰ ਪਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਉਸ ਸਮੇਂ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਸ਼ੁਰੂਆਤ ਕੀਤੀ ਜਦੋਂ ਅਸੀਂ ਗੁਲਾਮੀ ਦੀਆਂ ਯਾਦਾਂ ਤੋਂ ਉਭਰ ਰਹੇ ਸਨ।

1958 ਤੋਂ ਪਹਿਲਾਂ ਹਿੰਦੁਸਤਾਨ ਨੂੰ ਇਕ ਗੁਲਾਮ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਓਲੰਪਿਅਕ 'ਚ ਮਿਲਖਾ ਸਿੰਘ ਦੇ ਪਹਿਲੇ ਪ੍ਰਦਰਸ਼ਨ 'ਚ ਨਾ ਸਿਰਫ਼ ਖੇਡ ਜਗਤ ਬਲਕਿ ਪੂਰੀ ਦੁਨੀਆ ਦੇ ਅੱਗੇ ਭਾਰਤ ਦਾ ਨਾਂ ਉਭਾਰ ਦਿੱਤਾ ਸੀ। ਕੋਰੋਨਾ ਹੋਣ ਤੱਕ ਉਹ ਹਮੇਸ਼ਾ ਐਕਟਿਵ ਰਹੇ ਜੋ ਕਿ ਦੇਸ਼ ਦੇ ਹਰ ਵਿਅਕਤੀ ਲਈ ਮੋਟੀਵੇਸ਼ਨ ਦਾ ਸਾਧਨ ਸੀ।

ਵਰੁਣ ਨੇ ਦੱਸਿਆ ਕਿ ਦੇਰ ਰਾਤ ਮਿਲਖਾ ਸਿੰਘ ਦੇ ਦੇਹਾਂਤ ਦੀ ਖ਼ਬਰ ਮਿਲੀ। ਮੇਰੇ ਦਿਲ 'ਚ ਵਿਚਾਰ ਸੀ ਕਿ ਆਖਿਰ ਕਿਵੇਂ ਫਲਾਇੰਗ ਸਿੱਖ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਉਸ ਦੌਰਾਨ ਮੈਨੂੰ ਆਪਣੇ ਘਰ ਦੀ ਛੱਤ 'ਤੇ ਇਕ ਖੰਭ ਮਿਲਿਆ। ਜਿਸ ਨੂੰ ਇਕ ਬਲੇਡ ਦੀ ਮਦਦ ਨਾਲ ਕੱਟ ਕੇ ਮੈਂ ਫਲਾਇੰਗ ਸਿੱਖ ਦੀ ਤਸਵੀਰ ਨੂੰ ਉਲੀਕਿਆ ਹੈ। ਇਹ ਅਜਿਹੀ ਕਲਾਕ੍ਰਿਤੀ ਹੈ ਜੋ ਕਿ ਲੰਬੇ ਸਮੇਂ ਤਕ ਸਹੇਜੀ ਜਾ ਸਕਦੀ ਹੈ ਤੇ ਮਿਲਖਾ ਸਿੰਘ ਨੂੰ ਯਾਦ ਰੱਖਿਆ ਜਾ ਸਕਦਾ ਹੈ।