ਡਾਇਰੈਕਟਰ ਵਲੋਂ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦਾ ਭੱਤਾ ਬਹਾਲ ਕਰਨ ਦਾ ਭਰੋਸਾ
ਡਾਇਰੈਕਟਰ ਵਲੋਂ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦਾ ਭੱਤਾ ਬਹਾਲ ਕਰਨ ਦਾ ਭਰੋਸਾ
ਚੰਡੀਗੜ੍ਹ, 18 ਜੂਨ (ਭੁੱਲਰ) : ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰ ਯੂਨੀਅਨ ਦੀ ਤੇਜ ਪ੍ਰਤਾਪ ਸਿੰਘ ਫੂਲਕਾ ਮਿਸ਼ਨ ਡਾਇਰੈਕਟਰ ਐਨਐਚਐਮ ਚੰਡੀਗੜ੍ਹ ਨਾਲ ਕਿਰਨਦੀਪ ਕੌਰ ਪੰਜੋਲਾ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਮੀਟਿੰਗ ਵਿਚ ਮੰਗਾਂ ਮੰਨਣ ਦਾ ਭਰੋਸਾ ਦਿਤਾ ਗਿਆ। ਅਧਿਕਾਰੀਆਂ ਨਾਲ ਲਗਭਗ ਇਕ ਘੰਟਾ ਸਫ਼ਲ ਗੱਲਬਾਤ ਦੇ ਸਿੱਟੇ ਵਜੋਂ ਮਿਸ਼ਨ ਡਾਇਰੈਕਟਰ ਵਲੋਂ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ ਕਿ ਪੰਜਾਬ ਵਿਚ ਕੋਵਿਡ ਉਸੇ ਤਰ੍ਹਾਂ ਹੈ ਪ੍ਰੰਤੂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਕੋਰੋਨਾ ਭੱਤਾ ਜੋ ਬੰਦ ਕੀਤਾ ਗਿਆ ਹੈ, ਉਸ ਨੂੰ ਬਹਾਲ ਕੀਤਾ ਜਾਵੇਗਾ।
ਡਾਇਰੈਕਟਰ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਲੋਂ ਫ਼ੈਸਲਾ ਹੋਣ ਤਕ ਕਿਸੇ ਨਾ ਕਿਸੇ ਰੂਪ ਵਿਚ ਸਹੂਲਤ ਦਿਤੀ ਜਾਵੇਗੀ। ਇਹ ਵੀ ਫੈਸਲਾ ਹੋਇਆ ਕਿ 2500/- ਫਿਕਸਡ ਆਨਰੇਰੀਅਮ ਦੇਣ ਸੰਬੰਧੀ ਲਗਾਈਆਂ ਸ਼ਰਤਾਂ ਵਾਪਸ ਲੈ ਕੇ ਨਵਾਂ ਪੱਤਰ ਜਾਰੀ ਕੀਤਾ ਜਾਵੇਗਾ।
ਡਾਇਰੈਕਟਰ ਵਲੋਂ ਪ੍ਰਸੂਤਾ ਛੁੱਟੀ ਦੀ ਸਹੂਲਤ ਲਾਗੂ ਕਰਨਾ ਅਤੇ ਪੰਜ ਲੱਖ ਦਾ ਬੀਮਾ ਕਰਨ ਬਾਰੇ ਤੇ ਸੀ ਐਚ ਓ ਟੀਮ ਬੈਸਟ ਸਕੀਮ ਵਿਚ ਫੈਸਲੀਟੇਟਰ ਨੂੰ ਲੈਣ ਵਾਰੇ ਵੀ ਫੈਸਲਾ ਹੋਇਆ। ਕਿ ਇਹ ਸਾਰੇ ਪੱਤਰ ਜਲਦੀ ਜਾਰੀ ਕੀਤੇ ਜਾਣਗੇ ਭਾਵੇਂ ਕਿ ਯੂਨੀਅਨ ਦੇ ਸੰਘਰਸ਼ ਕਾਰਨ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਵਜੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਭਾਵੇਂ ਕਿ ਯੂਨੀਅਨ ਦੇ ਸੰਘਰਸ਼ ਕਾਰਨ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਾਰਡ ਅਟੈਂਡੈਂਟ ਅਤੇ ਏ ਐਨ ਐਮ ਵਜੋਂ ਨਿਯੁਕਤਹੋ ਚੁੱਕੀਆਂ ਹਨ ਤੇ ਬਾਕੀ ਰਹਿੰਦੀਆਂ ਏ ਐਨ ਐਮ ਦੀਆਂ ਰਹਿੰਦੀਆਂ ਪੋਸਟਾਂ ਅਤੇ ਵਾਰਡ ਅਟੈਂਡੈਂਟ ਵਾਲੀਆਂ ਪੋਸਟਾਂ ਅਟੈਂਡ ਵਾਲੀਆਂ ਰਹਿੰਦੀਆਂ ਪੋਸਟਾਂ ਦੋਵੇਂ ਕੋਟੇ ਜਲਦੀ ਭਰੇ ਜਾਣਗੇ।