ਸੁਖਬੀਰ ਤੇ ਹਰਸਿਮਰਤ ਵੀ ਤਾਂ ਪਾਰਲੀਮੈਂਟ ਦੇ ਮੈਂਬਰ ਹਨ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਕਿਉਂ ਨਹੀਂ ਕੁੱਝ ਕੀਤਾ : ਜਸਵਿੰਦਰ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਤੇ ਹਰਸਿਮਰਤ ਵੀ ਤਾਂ ਪਾਰਲੀਮੈਂਟ ਦੇ ਮੈਂਬਰ ਹਨ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਕਿਉਂ ਨਹੀਂ ਕੁੱਝ ਕੀਤਾ : ਜਸਵਿੰਦਰ ਕੌਰ

image

 

ਲਹਿਰਾਗਾਗਾ, 18 ਜੂਨ (ਗੁਰਮੇਲ ਸਿੰਘ ਸੰਗਤਪੁਰਾ) : ਸੁਖਬੀਰ ਸਿੰਘ ਬਾਦਲ ਜੀ ਜਿਲ੍ਹਾ ਸੰਗਰੂਰ ਦੇ ਲੋਕਾਂ ਐਨੇ ਵੀ ਭੋਲ਼ੇ ਨਹੀਂ ਹਨ ਕਿ, ਤੁਹਾਡੇ ਵੱਲੋਂ ਜਿਮਨੀ ਚੋਣ ਵਿਚ ਬੀਬੀ ਕਮਲਦੀਪ ਕੌਰ ਨੂੰ  ਉਮੀਦਵਾਰ ਬਣਾਉਣ ਦੇ ਭੇਤ ਨੂੰ  ਉਹ ਨਹੀਂ ਸਮਝਦੇ, ਕਿ ਤੁਹਾਨੂੰ ਬੰਦੀ ਸਿੰਘਾਂ ਪ੍ਰਤੀ ਕਿੰਨੀ ਕੁ ਹਮਦਰਦੀ ਹੈ |
ਇਸ ਗੱਲ ਦਾ ਪ੍ਰਗਟਾਵਾ ਅੱਜ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਦੇ ਉਮੀਦਵਾਰ ਸ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹੱਕ ਵਿਚ ਅੱਜ ਸ਼ਹਿਰ ਲਹਿਰਾਗਾਗਾ ਵਿਖੇ ਘਰ ਘਰ ਜਾ ਕੇ, ਵੋਟਾਂ ਮੰਗਣ ਪਹੁੰਚੀਆਂ ਬੀਬਾ ਜਸਵਿੰਦਰ ਕੌਰ ਅਤੇ ਧਰਿੰਦਰ ਕੌਰ ਨੇ ਕੀਤਾ |
ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਜੀ ਸ ਸਿਮਰਨਜੀਤ ਸਿੰਘ ਮਾਨ ਚੋਣ ਜਿੱਤਣ ਜਾ ਕਮਲਦੀਪ ਕੌਰ ਜਿੱਤਣ ਤਾਂ ਕਿਤੇ ਜਾ ਕੇ ਬੰਦੀ ਬਣਾ ਕੇ ਸਿੰਘਾਂ ਦੀ ਰਿਹਾਈ ਦੀ ਗੱਲ ਰੱਖ ਸਕਦੇ ਹਨ ਪ੍ਰੰਤੂ ਸੁਖਬੀਰ ਜੀ ਤੁਸੀਂ ਖੁਦ ਅਤੇ ਤੁਹਾਡੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਤਾਂ ਲੰਬੇ ਸਮੇਂ ਤੋਂ ਪਾਰਲੀਮੈਂਟ ਅਤੇ ਕੇਂਦਰ ਸਰਕਾਰ ਦੇ ਮੈਂਬਰ ਹੋ, ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕਿਉਂ ਨਹੀਂ ਕੁੱਝ ਕੀਤਾ ਹੈ |
ਉਨ੍ਹਾਂ ਕਿਹਾ ਸੁਖਬੀਰ ਜੀ ਤੁਹਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਹਮਦਰਦੀ ਨਹੀਂ ਹੈ | ਤੁਸੀਂ ਤਾਂ ਆਪਣੇ ਖੋਹ ਚੁੱਕੇ ਵਜੂਦ ਨੂੰ  ਲੱਭਣ ਦੇ ਜਰੀਏ ਦੇ ਤੌਰ ਉੱਪਰ ਕਮਲਦੀਪ ਕੌਰ ਨੂੰ  ਮੌਹਰਾ ਬਣਾਇਆ ਹੈ | ਇਸ ਸਮੇਂ ਹਰਜੀਤ ਕੌਰ, ਕੁਲਵੰਤ ਕੌਰ, ਮਨਪ੍ਰੀਤ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਰੂਬੀ ਕੌਰ, ਜਸਪਾਲ ਸਿੰਘ, ਜਸ਼ਨਪ੍ਰੀਤ ਸਿੰਘ ਅਮਰਜੀਤ ਸਿੰਘ, ਅਸਮੀਤ ਸਿੰਘ ਹਾਜਰ ਸਨ |
ਫੋਟੋ 18-12