ਜਿਵੇਂ ਮਸੰਦਾਂ ਤੋਂ ਗੁਰਦੁਆਰੇ ਛੁਡਵਾਏ ਸੀ, ਮਾਡਰਨ ਮਸੰਦਾਂ ਤੋਂ ਅਸੀਂ ਪਵਿੱਤਰ ਗੁਰਬਾਣੀ ਛੁਡਾਉਣੀ ਹੈ- CM ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਬਾਣੀ ਦੇ ਪ੍ਰਸਾਰਣ ਲਈ ਗੁਰਦੁਆਰਾ ਐਕਟ 1925 ਵਿਚ ਬਰਾਡਕਾਸਟ ਜਾਂ ਟੈਲੀਕਾਸਟ ਸ਼ਬਦ ਹੀ ਨਹੀਂ

PHOTO

 

 ਚੰਡੀਗੜ੍ਹ - ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੂਹ ਸੰਗਤਾਂ ਦੀ ਮੰਗ ਅਨੁਸਾਰ ਅਸੀਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫ਼ਤ ਹੋਵੇਗਾ। ਇਸ ਲਈ ਕਿਸੇ ਟੈਂਡਰ ਦੀ ਲੋੜ ਨਹੀਂ ਹੈ। 20 ਜੂਨ ਨੂੰ ਵਿਧਾਨ ਸਭਾ ਵਿਚ ਪ੍ਰਸਤਾਵ ਆਵੇਗਾ।

ਉਹਨਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਗੁਰਦੁਆਰਾ ਐਕਟ 1925 ਵਿਚ ਬਰਾਡਕਾਸਟ ਜਾਂ ਟੈਲੀਕਾਸਟ ਸ਼ਬਦ ਹੀ ਨਹੀਂ ਹੈ। ਐਸਜੀਪੀਸੀ ਤੇ ਇਕ ਹੀ ਪਰਵਾਰ ਦਾ ਕਬਜ਼ਾ ਹੈ। ਉਹਨਾਂ ਕਿਹਾ ਕਿ ਹੁਣ ਜਿਵੇਂ ਮਸੰਦਾਂ ਤੋਂ ਗੁਰਦੁਆਰੇ ਛੁਡਵਾਏ ਸੀ, ਮਾਡਰਨ ਮਸੰਦਾਂ ਤੋਂ ਅਸੀਂ ਹੁਣ ਪਵਿੱਤਰ ਗੁਰਬਾਣੀ ਛੁਡਾਉਣੀ ਹੈ।
ਇਸ ਤਹਿਤ ਸਾਲ 2012 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 11 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦੇ ਗਏ ਸਨ। ਜਿਸ ਕਾਰਨ ਲੋਕ ਗੁਰਬਾਣੀ ਨਾਲ ਸਬੰਧਤ ਵਿਸ਼ੇਸ਼ ਚੈਨਲ ਲਗਾਉਣ ਲਈ ਮਜਬੂਰ ਹੋਏ।

ਸੀਐਮ ਮਾਨ ਨੇ ਕਿਹਾ ਕਿ ਨਾ ਤਾਂ ਉਹ ਗੁਰਦੁਆਰਾ ਐਕਟ ਵਿੱਚ ਸੋਧ ਕਰ ਰਹੇ ਹਨ, ਨਾ ਹੀ ਉਹ ਕਿਸੇ ਸਰਕਾਰੀ ਪਾਰਟੀ ਨੂੰ ਪ੍ਰਸਾਰਣ ਅਧਿਕਾਰ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਚੈਨਲ ਹੈ, ਜੋ ਉਨ੍ਹਾਂ ਨੂੰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਦੇ ਪ੍ਰਚਾਰ ਲਈ ਖੁੱਲ੍ਹੇ ਮੌਕੇ ਦੇਣ ਦੇ ਹੱਕਦਾਰ ਹਨ। ਕਿਸੇ ਖਾਸ ਚੈਨਲ ਦਾ ਨਾਂ ਲੈ ਕੇ ਜਿੱਥੇ ਇਹ ਨਹੀਂ ਚੱਲਦਾ, ਉਥੇ ਲੋਕ ਗੁਰਬਾਣੀ ਨਹੀਂ ਸੁਣ ਸਕਦੇ।

ਉਸ ਖਾਸ ਚੈਨਲ ਨੂੰ ਕੀ ਇਤਰਾਜ਼ ਹੈ, ਜਦੋਂ ਪਹਿਲਾਂ ਟੈਂਡਰ ਜਾਂ ਪੈਸੇ ਦੇ ਕੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਸੀ, ਹੁਣ ਇਹ ਸਹੂਲਤ ਮੁਫਤ ਮਿਲੇਗੀ। ਟੈਲੀਕਾਸਟ ਤੋਂ ਅੱਧਾ ਘੰਟਾ ਪਹਿਲਾਂ ਅਤੇ ਬਾਅਦ ਵਿੱਚ ਇਸ਼ਤਿਹਾਰ ਨਹੀਂ ਚੱਲਣਗੇ।

ਸੀਐਮ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਕਹਿੰਦੇ ਹਨ ਕਿ ਪੰਜਾਬ ਦੇ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ। ਹੁਣ ਉਹ ਖੁਦ ਕਹਿ ਰਹੇ ਹਨ ਕਿ ਇਸ ਮਾਮਲੇ 'ਤੇ ਦਿੱਲੀ ਨੂੰ ਫੈਸਲਾ ਕਰਨਾ ਚਾਹੀਦਾ ਹੈ। ਜਿੱਥੇ ਵਿਰੋਧੀ ਪਾਰਟੀਆਂ ਨੂੰ ਫਾਇਦਾ ਹੁੰਦਾ ਹੈ, ਉਹ ਦਿੱਲੀ ਤੋਂ ਫੈਸਲੇ ਲੈਣ ਦੀ ਮੰਗ ਕਰਦੇ ਹਨ, ਪਰ ਜਿੱਥੇ ਉਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ, ਉਹ ਭਗਵੰਤ ਮਾਨ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ।

ਸੀਐਮ ਮਾਨ ਨੇ ਕਿਹਾ ਕਿ ਅਸੀਂ ਕਿਸੇ ਵੀ ਐਕਟ ਵਿਚ ਸੋਧ ਨਹੀਂ ਕਰ ਰਹੇ। ਸੁਪਰੀਮ ਕੋਰਟ ਨੇ ਵੀ SGPC ਦੀ ਫਾਈਲ ਸੁਪਰੀਮ ਕੋਰਟ ਨੇ ਰੱਦ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਸਟੇਟ ਐਕਟ ਹੈ। 

ਸੀਐਮ ਮਾਨ ਨੇ ਕਿਹਾ ਜੇ ਮੈਂ ਇਹ ਕਹਾਂ ਕਿ ਗੁਰਬਾਣੀ ਪੂਰੀ ਦੁਨੀਆਂ 'ਚ ਫੈਲਣੀ ਚਾਹੀਦੀ ਹੈ ਤਾਂ ਕਹਿੰਦੇ ਨੇ ਪੰਥ 'ਤੇ ਹਮਲਾ। ਕੀ PTC ਨੂੰ ਕੁਝ ਕਹਿਣਾ ਪੰਥ ’ਤੇ ਹਮਲਾ ਹੋ ਗਿਆ? ਕੀ ਪ੍ਰਕਾਸ਼ ਟੈਲੀਵਿਜ਼ਨ ਕਾਰਪੋਰੇਸ਼ਨ ਪੰਥ ਹੈ? ਸੁਖਬੀਰ ਬਾਦਲ ਕਿਸ ਆਧਾਰ ’ਤੇ ਵਿਰੋਧ ਕਰ ਰਿਹਾ ਹੈ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਜਾਂ PTC ਦੇ ਮਾਲਕ ਵਜੋਂ?

ਇਸ ਮੌਕੇ ਮਾਨ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਨ ਸਮੇਂ ਕੁਝ ਸ਼ਰਤਾਂ ਵੀ ਰੱਖੀਆਂ ਜਾਣਗੀਆਂ, ਜਿਵੇਂ ਗੁਰਬਾਣੀ ਤੋਂ ਅੱਧਾ ਘੰਟਾ ਪਹਿਲਾਂ ਤੇ ਬਾਅਦ ਵਿੱਚ ਕੋਈ ਵੀ ਕਮਰਸ਼ੀਅਲ ਨਹੀਂ ਚਲਾਏ ਜਾਣਗੇ ਤੇ ਗੁਰਬਾਣੀ ਦੇ ਦੌਰਾਨ ਵੀ ਕੋਈ ਕਮਰਸ਼ੀਅਰ ਟਿੱਕਰ ਨਹੀਂ ਚਲਾਏ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਵੀ ਸ਼ੰਕਾਵਾਂ ਹਨ ਉਨ੍ਹਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। 

ਸੀਐਮ ਮਾਨ ਨੇ ਕਿਹਾ ਕਿ ਹਰਿਆਣਾ ਵਿੱਚ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਬਿਆਨ ਕੀਤਾ ਜਾਵੇ। ਉਸ ਦੌਰਾਨ ਪੰਜਾਬ ਦੀ ਐਸਜੀਪੀਸੀ ਨੇ ਇੰਟਰ ਸਟੇਟ ਐਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਰਾਜ ਸਰਕਾਰ ਨਹੀਂ ਬਣ ਸਕਦੀ, ਸਗੋਂ ਉਨ੍ਹਾਂ ਵੱਲੋਂ ਹੀ ਬਣਾਇਆ ਜਾ ਸਕਦਾ ਹੈ। ਪਰ ਸੁਪਰੀਮ ਕੋਰਟ ਵੱਲੋਂ ਇਹ ਕੋਈ ਇੰਟਰ ਸਟੇਟ ਐਕਟ ਨਹੀਂ ਹੈ, ਇਸ ਨੂੰ ਸਟੇਟ ਐਕਟ ਕਰਾਰ ਦਿੱਤਾ ਗਿਆ ਹੈ। ਕਿਹਾ ਗਿਆ ਕਿ ਹਰਿਆਣਾ ਆਪਣਾ ਬਣਾ ਸਕਦਾ ਹੈ, ਦਿੱਲੀ ਆਪਣਾ ਅਤੇ ਪੰਜਾਬ ਆਪਣਾ ਬਣਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ  20 ਜੂਨ ਨੂੰ ਵਿਧਾਨ ਸਭਾ ਵਿਚ ਮਤਾ ਲਿਆਵੇਗੀ।