ਗੁਰਬਾਣੀ ਪ੍ਰਸਾਰਣ ਬਿਲਕੁਲ ਮੁਫ਼ਤ ਹੈ, ਇਸ ਮੁੱਦੇ ਦਾ ਸਿਆਸੀਕਰਨ ਹੋ ਰਿਹਾ ਹੈ: SGPC ਪ੍ਰਧਾਨ 

ਏਜੰਸੀ

ਖ਼ਬਰਾਂ, ਪੰਜਾਬ

ਗੁਰਦੁਆਰਾ ਐਕਟ ਸੈਂਟਰਲ ਐਕਟ ਹੈ ਤੇ ਇਹ ਕੋਈ ਸਟੇਟ ਸਬਜੈਕਟ ਨਹੀਂ ਹੈ। ਇਸ ਵਿਚ ਸੋਧ ਕਰਨ ਦਾ ਹੱਕ ਕੇਂਦਰ ਦਾ ਹੈ ਨਾ ਕਿ ਪੰਜਾਬ ਦਾ ਹੈ। 

Harjinder Singh Dhami

 

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਰਬਾਣਈ ਐਕਟ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਸੈਂਟਰਲ ਐਕਟ ਹੈ ਤੇ ਇਹ ਕੋਈ ਸਟੇਟ ਸਬਜੈਕਟ ਨਹੀਂ ਹੈ। ਇਸ ਵਿਚ ਸੋਧ ਕਰਨ ਦਾ ਹੱਕ ਕੇਂਦਰ ਦਾ ਹੈ ਨਾ ਕਿ ਪੰਜਾਬ ਦਾ ਹੈ। 

ਉਹਨਾਂ ਨੇ ਕਿਹਾ ਕਿ ਗੁਰਬਾਣੀ ਲਾਈਵ ਸਟ੍ਰੀਮਿੰਗ ਟੈਲੀਕਾਸਟ ਤੋਂ ਜਿੱਥੇ ਸਾਰੀ ਦੁਨੀਆ ਨੇ ਸੇਧ ਲੈਣੀ ਹੈ, ਜੇਕਰ ਇਸ 'ਤੇ ਕੋਈ ਵਿਵਾਦ ਖੜ੍ਹਾ ਕੀਤਾ ਜਾਵੇ ਤਾਂ ਇਹ ਤਰਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇਸ 'ਚ ਕੋਈ ਸੋਧ ਨਹੀਂ ਕਰ ਸਕਦੀਆਂ ਕਿਉਂਕਿ ਸੂਬੇ ਨੂੰ ਕੋਈ ਅਧਿਕਾਰ ਨਹੀਂ ਹੈ।  ਉਨ੍ਹਾਂ ਕਿਹਾ ਜੋ ਅੱਜ ਗੁਰਬਾਣੀ ਦਾ ਲਾਈਵ ਚੱਲ ਰਿਹਾ ਹੈ ਉਹ ਬਿਲਕੁਲ ਮੁਫ਼ਤ ਹੈ ਜਿਵੇਂ ਬਾਕੀ ਚੈਨਲਾਂ ਦੇ ਚਾਰਜ ਦੇਣੇ ਪੈਂਦੇ ਹਨ ਪਰ ਇਹ ਲਾਈਵ ਟੈਲੀਕਾਸਟ ਦਾ ਕੋਈ ਪੈਸਾ ਨਹੀਂ ਦੇਣਾ ਪੈਂਦਾ।

 ਹਰਜਿੰਦਰ ਧਾਮੀ ਨੇ ਕਿਹਾ ਕਿ ਇਸ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਧਾਰਮਿਕ ਮੁੱਦਾ ਹੈ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਗੁਰਬਾਣੀ ਦਾ ਪ੍ਰਸਾਰਣ ਦੁਨੀਆ ਦੇ ਕੋਨੇ ਕੋਨੇ 'ਚ ਮੁਫ਼ਤ ਕੀਤਾ ਜਾ ਰਿਹਾ ਹੈ ਤੇ ਜੁਲਾਈ 'ਚ ਚੈਨਲ 'ਤੇ ਲਾਈਵ ਟੈਸੀਕਾਸਟ ਪੂਰਾ ਹੋਣ ਜਾ ਰਿਹਾ ਹੈ । ਜਿਸ ਲਈ ਅਸੀਂ ਓਪਨ ਟੈਂਡਰ ਜਾਰੀ ਕੀਤਾ ਸੀ ਪਰ ਇਸ ਸਿੱਧੀ ਧਾਰਮਿਕ ਮਾਮਲਿਆਂ 'ਚ ਸਰਕਾਰਾਂ ਵੱਲੋਂ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ।