ਪੰਜਾਬ ਦੇ 9 ਜ਼ਿਲ੍ਹਿਆਂ ’ਚ ਵੇਖਣ ਨੂੰ ਮਿਲੇਗਾ ਬਿਪਰਜੋਏ ਦਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚ ਯੈਲੋ ਅਲਰਟ

The effect of Biparjoy will be seen in 9 districts of Punjab

ਚੰਡੀਗੜ੍ਹ (ਪ੍ਰੀਤ) : ਪੰਜਾਬ ਦੇ ਪੂਰਬੀ ਮਾਲਵੇ ’ਚ ਅੱਜ ਬਿਪਰਜੋਏ ਤੂਫ਼ਾਨ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਐਤਵਾਰ ਤੋਂ ਮੰਗਲਵਾਰ ਤਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿਚ ਨਾ ਜਾਣ, ਕੱਚੇ ਅਤੇ ਕਮਜ਼ੋਰ ਘਰਾਂ ਵਿਚ ਨਾ ਰਹਿਣ ਅਤੇ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਜ਼ਿਲ੍ਹਿਆਂ ਤੋਂ ਇਲਾਵਾ ਪੂਰਬੀ ਮਾਮਲੇ ਦੇ ਨਾਲ-ਨਾਲ ਪੂਰੇ ਸੂਬੇ ਵਿਚ ਗਰਮੀ ਦਾ ਜ਼ੋਰ ਰਹੇਗਾ। ਬਿਪਰਜੋਏ ਜਿਥੇ ਦੂਜੇ ਰਾਜਾਂ ਵਿਚ ਮੁਸੀਬਤ ਲਿਆ ਰਹੀ ਹੈ, ਉਥੇ ਹੀ ਪੰਜਾਬ ਵਿਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇਥੇ ਤੇਜ਼ ਹਵਾਵਾਂ ਚਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ਵਿਚ ਬਿਪਰਜੋਏ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ।

ਅੱਜ ਸ਼ਾਮ ਤਕ ਮਾਝਾ ਅਤੇ ਦੁਆਬੇ ਦਾ ਤਾਪਮਾਨ 38 ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨ 37 ਡਿਗਰੀ ਦੇ ਨੇੜੇ ਸੀ। ਮਾਲਵੇ ਵਿਚ ਬਿਪਰਜੋਏ ਗਰਮੀ ਤੋਂ ਰਾਹਤ ਦਿਵਾਏਗਾ ਅਤੇ ਤਾਪਮਾਨ ਨੂੰ ਹੇਠਾਂ ਲਿਆਏਗਾ। ਮਾਲਵੇ ਵਿਚ ਤਾਪਮਾਨ 38 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।