Ludhiana West By-election 2025 : ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025 : 5 ਵਜੇ 49.07%ਤੱਕ ਹੋਈ ਵੋਟਿੰਗ
Ludhiana West By-election 2025 : ਸ਼ਾਮ 6 ਵਜੇ ਤੱਕ ਲੋਕਾਂ ਨੇ ਵੋਟ ਭੁਗਤਾਈ ।
Ludhiana West By-election 2025 : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਸ਼ਾਮ 5 ਵਜੇ ਤੱਕ 49.07% ਵੋਟਿੰਗ ਦਰਜ ਕੀਤੀ ਗਈ। ਸ਼ਾਮ 6 ਵਜੇ ਤੱਕ ਲੋਕਾਂ ਨੇ ਵੋਟ ਭੁਗਤਾਈ ।
ਜ਼ਿਲ੍ਹਾ ਚੋਣ ਅਫ਼ਸਰ (ਡੀ. ਈ. ਓ) ਹਿਮਾਂਸ਼ੂ ਜੈਨ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ 2 ਘੰਟਿਆਂ (ਸਵੇਰੇ 7 ਵਜੇ ਤੋਂ 9 ਵਜੇ ਤੱਕ) ਵਿੱਚ ਵੋਟਿੰਗ ਫ਼ੀਸਦੀ 8.5 ਫ਼ੀਸਦੀ ਸੀ, ਸਵੇਰੇ 11 ਵਜੇ ਤੱਕ 21.51 ਫ਼ੀਸਦੀ ਰਹੀ ਅਤੇ ਦੁਪਹਿਰ 1 ਵਜੇ ਤੱਕ 33.42 ਫ਼ੀਸਦੀ ਵੋਟਿੰਗ ਹੋਈ। ਦੁਪਹਿਰ 3 ਵਜੇ ਤੱਕ 41.04 ਫ਼ੀਸਦੀ ਵੋਟਿੰਗ ਹੋਈ। ਹੁਣ ਤੱਕ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਸ਼ਾਮ 5 ਵਜੇ ਤੱਕ ਕੁੱਲ੍ਹ 49.07 ਫ਼ੀਸਦੀ ਵੋਟਿੰਗ ਹੋਈ ਹੈ।
(For more news apart from Ludhiana West By-election 2025: 49.07% voting recorded at 5 pm News in Punjabi, stay tuned to Rozana Spokesman)